Breaking News
Home / ਜੀ.ਟੀ.ਏ. ਨਿਊਜ਼ / ਆਰਸੀਐਮਪੀ ਦੀ ਕਮਿਸ਼ਨਰ ਬਣੀ ਬ੍ਰੈਂਡਾ ਲੱਕੀ

ਆਰਸੀਐਮਪੀ ਦੀ ਕਮਿਸ਼ਨਰ ਬਣੀ ਬ੍ਰੈਂਡਾ ਲੱਕੀ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਿਸਟੈਂਟ ਕਮਿਸ਼ਨਰ ਬ੍ਰੈਂਡਾ ਲੱਕੀ ਨੂੰ ਕੈਨੇਡਾ ਦੀ ਪਹਿਲੀ ਪਰਮਾਨੈਂਟ ਮਹਿਲਾ ਆਰਸੀਐਮਪੀ ਕਮਿਸ਼ਨਰ ਬਣਾ ਦਿੱਤਾ ਹੈ। ਲੱਕੀ ਆਰਸੀਐਮਪੀ ਦੇ ਸਸਕੈਚਵਨ ਡੀਪੂ ਡਵੀਜ਼ਨ ਦੀ ਕਮਾਂਡਿੰਗ ਅਧਿਕਾਰੀ ਸੀ ਅਤੇ ਅਕਤੂਬਰ 2016 ਤੋਂ ਹੀ ਇਸ ਅਹੁਦੇ ਉੱਤੇ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੇਜਿਨਾ ਸਥਿਤ ਫੈਡਰਲ ਪੁਲਿਸ ਫੋਰਸ ਦੀ ਟ੍ਰੇਨਿੰਗ ਅਕੈਡਮੀ ਵਿੱਚ ਐਲਾਨ ਕੀਤਾ ਕਿ ਪਿਛਲੇ ਸਾਲ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨ ਵਾਲੇ ਕਮਿਸ਼ਨਰ ਬਾਬ ਪਾਲਸਨ ਦੀ ਜਗ੍ਹਾ ਅਸਿਸਟੈਂਟ ਕਮਿਸ਼ਨਰ ਬ੍ਰੈਂਡਾ ਲੱਕੀ ਲਵੇਗੀ। ਟਰੂਡੋ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਬ੍ਰੈਂਡਾ ਲੱਕੀ ਆਰਸੀਐਮਪੀ ਦੇ ਇਤਿਹਾਸ ਵਿੱਚ 24ਵੀਂ ਕਮਿਸ਼ਨਰ ਹੋਵੇਗੀ ਅਤੇ ਸਥਾਈ ਭੂਮਿਕਾ ਵਿੱਚ ਕਮਿਸ਼ਨਰ ਦੇ ਅਹੁਦੇ ਉੱਤੇ ਪਹਿਲੀ ਮਹਿਲਾ ਅਧਿਕਾਰੀ ਹੋਵੇਗੀ ।
ਲੱਕੀ ਨੇ 1986 ਵਿੱਚ ਆਰਸੀਐਮਪੀ ਜੁਆਇਨ ਕੀਤੀ ਸੀ ਤੇ ਉਨ੍ਹਾਂ ਕਈ ਡਵੀਜ਼ਨਾਂ ਵਿੱਚ ਸੇਵਾ ਨਿਭਾਈ। ਲੱਕੀ ਨੂੰ ਅੰਡਰਕਵਰ ਤੇ ਡਰੱਗ ਯੂਨਿਟਾਂ ਵਿੱਚ ਵੀ ਕੰਮ ਕਰਨ ਦਾ ਤਜਰਬਾ ਹੈ। ਉਨ੍ਹਾਂ ਯੂਨੀਵਰਸਿਟੀ ਆਫ ਅਲਬਰਟਾ ਤੋਂ ਆਰਟਸ ਵਿੱਚ ਡਿਗਰੀ ਹਾਸਲ ਕੀਤੀ ਤੇ ਕਈ ਐਵਾਰਡ ਵੀ ਉਨ੍ਹਾਂ ਨੂੰ ਮਿਲੇ। 2013 ਵਿੱਚ ਉਨ੍ਹਾਂ ਨੂੰ ਪੁਲਿਸ ਫੋਰਸਿਜ਼ ਦੇ ਗਵਰਨਰ ਜਨਰਲਜ਼ ਆਰਡਰ ਆਫ ਮੈਰਿਟ ਦੀ ਮੈਂਬਰ ਵੀ ਐਲਾਨਿਆ ਗਿਆ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …