Breaking News
Home / ਜੀ.ਟੀ.ਏ. ਨਿਊਜ਼ / ਨੋਟ ‘ਤੇ ਬੋਇਲਾ ਡੇਸਮੰਡ ਦੀ ਫੋਟੋ ਲਗਾਉਣ ਲਈ ਕੈਨੇਡਾ ਦੇ 26 ਹਜ਼ਾਰ ਵਿਅਕਤੀਆਂ ਨੇ ਵੋਟ ਪਾਈ

ਨੋਟ ‘ਤੇ ਬੋਇਲਾ ਡੇਸਮੰਡ ਦੀ ਫੋਟੋ ਲਗਾਉਣ ਲਈ ਕੈਨੇਡਾ ਦੇ 26 ਹਜ਼ਾਰ ਵਿਅਕਤੀਆਂ ਨੇ ਵੋਟ ਪਾਈ

ਕੈਨੇਡਾ ਨੇ ਪਹਿਲੀ ਵਾਰ ਨੋਟ ‘ਤੇ ਕਿਸੇ ਮਹਿਲਾ ਦੀ ਫੋਟੋ ਲਗਾਈ; ਬੋਇਲਾ ਡੇਸਮੰਡ ਨੇ 72 ਸਾਲ ਪਹਿਲਾਂ ਨਸਲੀ ਭੇਦਭਾਵ ਦਾ ਵਿਰੋਧ ਕੀਤਾ ਸੀ
ਓਟਾਵਾ : ਕੈਨੇਡਾ ਦੇ ਬੈਂਕ ਨੇ ਸ਼ਨੀਵਾਰ ਨੂੰ 10 ਡਾਲਰ ਦਾ ਨਵਾਂ ਨੋਟ ਜਾਰੀ ਕੀਤਾ। ਇਸ ਨੋਟ ਦੇ ਜ਼ਰੀਏ ਪਹਿਲੀ ਵਾਰ ਦੇਸ਼ ਦੀ ਕਰੰਸੀ ‘ਤੇ ਕਿਸੇ ਮਹਿਲਾ ਦੀ ਫੋਟੋ ਲਗਾਈ ਗਈ ਹੈ। ਇਹ ਮਹਿਲਾ ਹੈ – ਬੋਇਲਾ ਡੇਸਮੰਡ। ਬੋਇਲਾ ਨੇ 72 ਸਾਲ ਪਹਿਲਾਂ ਕੈਨੇਡਾ ਵਿਚ ਨਸਲੀ ਭੇਦ-ਭਾਵ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ। ਹੁਣ ਦੇਸ਼ ਦੇ 26 ਹਜ਼ਾਰ ਵਿਅਕਤੀਆਂ ਨੇ ਬੋਇਲਾ ਦੀ ਫੋਟੋ ਨੋਟ ‘ਤੇ ਲਗਾਉਣ ਲਈ ਵੋਟ ਪਾਈ ਹੈ। 1946 ਵਿਚ ਬੋਇਲਾ ਨੇ ਕੈਨੇਡਾ ਵਿਚ ਗੋਰਿਆਂ ਲਈ ਜਨਤਕ ਥਾਵਾਂ ‘ਤੇ ਬੈਠਣ ਲਈ ਬਣਾਏ ਨਿਯਮ ਖਿਲਾਫ ਅਵਾਜ਼ ਚੁੱਕੀ ਸੀ। ਇਥੋਂ ਸ਼ੁਰੂ ਹੋਇਆ ਅੰਦੋਲਨ ਹੌਲੀ-ਹੌਲੀ ਨਸਲੀ ਭੇਦ-ਭਾਵ ਦੇ ਖਿਲਾਫ ਵੱਡਾ ਅੰਦੋਲਨ ਬਣ ਗਿਆ। ਬੋਇਲਾ ਦੀ ਮੌਤ ਦੇ 53 ਸਾਲ ਬਾਅਦ ਹੁਣ ਉਸਦੇ ਸੰਘਰਸ਼ ਨੂੰ ਪਹਿਚਾਣ ਮਿਲੀ ਹੈ।
ਬੋਇਲਾ ਨੂੰ ਥੀਏਟਰ ਦੀ ਬਾਲਕੋਨੀ ‘ਚ ਨਹੀਂ ਸੀ ਬੈਠਣ ਦਿੱਤਾ ਗਿਆ
1914 ‘ਚ ਜਨਮੀ ਬੋਇਲਾ ਕੈਨੇਡਾ ਦੇ ਨੋਵਾ ਸਕੋਟੀਆ ਖੇਤਰ ਵਿਚ ਇਕ ਬਿਊਟੀ ਪ੍ਰੋਡਕਟ ਕੰਪਨੀ ਚਲਾਉਂਦੀ ਸੀ। 1946 ‘ਚ ਬੋਇਲਾ ਇਕ ਥੀਏਟਰ ਵਿਚ ਫਿਲਮ ਦੇਖਣ ਗਈ। ਮੂਹਲੀਆਂ ਸੀਟਾਂ ਦਾ ਟਿਕਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਬਾਲਕੋਨੀ ਦੀ ਸੀਟ ਦੀ ਟਿਕਟ ਲੈ ਲਈ ਅਤੇ ਉਥੇ ਜਾ ਕੇ ਬੈਠ ਗਈ। ਹਾਲਾਂਕਿ ਉਹ ਉਥੇ ਵੀ ਸੀਟ ‘ਤੇ ਨਹੀਂ, ਬਲਕਿ ਜ਼ਮੀਨ ‘ਤੇ ਬੈਠ ਗਈ। ਇਸ ਦੌਰਾਨ ਕੁਝ ਵਿਅਕਤੀ ਉੱਥੇ ਆਏ ਤੇ ਬੋਇਲਾ ਨੂੰ ਕਿਹਾ ਕਿ ਬਾਲਕੋਨੀ ਦੀ ਥਾਂ ਗੋਰੇ ਵਰਗ ਦੇ ਵਿਅਕਤੀਆਂ ਲਈ ਰਾਖਵੀਂ ਹੈ। ਬੋਇਲਾ ਨੂੰ ਕਿਹਾ ਕਿ ਗਿਆ ਕਿ ਬਾਲਕੋਨੀ ਏਰੀਏ ਦੀ ਸੀਟ ਤਾਂ ਦੂਰ, ਉਹ ਜ਼ਮੀਨ ‘ਤੇ ਵੀ ਬੈਠਣ ਦੀ ਹੱਕਦਾਰ ਨਹੀਂ ਹੈ। ਗੈਰ-ਗੋਰੀ ਕਹਿ ਕੇ ਬਿਓਲਾ ਨੂੰ ਹੇਠਾਂ ਦੀਆਂ ਸੀਟਾਂ ‘ਤੇ ਜਾ ਕੇ ਬੈਠਣ ਲਈ ਕਿਹਾ ਗਿਆ। ਬੋਇਲਾ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਉੱਥੋਂ ਉਠ ਕੇ ਜਾਣ ਤੋਂ ਇਨਕਾਰ ਕਰ ਦਿੱਤਾ।ઠ
ਬੋਇਲਾ 12 ਘੰਟੇ ਰਹੀ ਜੇਲ੍ਹ ‘ਚ : ਬੋਇਲਾ ਨੂੰ ਲੜਾਈ ਭੜਕਾਉਣ ਦੇ ਦੋਸ਼ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । ਉਹ 12 ਘੰਟੇ ਜੇਲ੍ਹ ਵਿਚ ਰਹੀ। ਉਨ੍ਹਾਂ ‘ਤੇ 1300 ਰੁਪਏ ਦਾ ਜ਼ੁਰਮਾਨਾ ਵੀ ਲੱਗਾ। ਜੇਲ੍ਹ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਨੇ ਨਸਲੀ ਭੇਦ-ਭਾਵ ਵਿਰੁੱਧ ਅਵਾਜ਼ ਚੁੱਕੀ। ਬੋਇਲਾ ਨੂੰ ਪੂਰੇ ਕੈਨੇਡਾ ਤੋਂ ਇਸ ਲਈ ਲੋਕਾਂ ਦਾ ਵੱਡਾ ਸਮਰਥਨ ਮਿਲਿਆ। ਬੋਹਿਲਾ ਉਹ ਮਹਿਲਾ ਸੀ ਜੋ ਕਿ ਦੂਜਿਆਂ ਦੇ ਹੱਕ ਲਈ ਅਤੇ ਨਾਗਰਿਕ ਅਧਿਕਾਰ ਲਈ ਲੜੀ, ਕੈਨੇਡਾ ਵਿਚ ਰਹਿੰਦੀਆਂ ਗੈਰ-ਗੋਰੀਆਂ ਮਹਿਲਾਵਾਂ ਸਮੇਤ ਦੇਸ਼ ਦੇ 26 ਹਜ਼ਾਰ ਵਿਅਕਤੀਆਂ ਨੇ ਬੋਇਲਾ ਦੀ ਫੋਟੋ ਨੋਟ ‘ਤੇ ਲਾਉਣ ਲਈ ਵੋਟਾਂ ਪਾਈਆਂ। ਜਿਸ ‘ਤੇ ਕੈਨੇਡਾ ਬੈਂਕ ਨੇ ਅਮਲ ਕੀਤਾ।
ਬੋਇਲਾ ਦੀ ਭੈਣ ਨੂੰ ਮਿਲੀ ਦੁੱਗਣੀ ਖੁਸ਼ੀ
ਬੋਇਲਾ ਦੀ ਭੈਣ ਵੈਂਡਾ ਰੋਬਸਨ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਿਓਲਾ ਦੀ ਤਸਵੀਰ ਨੋਟ ‘ਤੇ ਲੱਗੀ ਹੈ, ਉਸ ਨੂੰ ਇਕ ਨਵੀਂ ਪਹਿਚਾਣ ਅਤੇ ਉਸ ਦਾ ਅੰਦੋਲਨ ਹੁਣ ਪੂਰਾ ਹੋਇਆ ਹੈ। ਵਿੱਤੀ ਮੰਤਰੀ ਬਿੱਲ ਮੌਨਰਿਊ ਅਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ ਨੇ ਬੋਇਲਾ ਦੀ ਭੈਣ ਵੈਂਡਾ ਨਾਲ ਗੱਲਬਾਤ ਕੀਤੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …