Breaking News
Home / ਜੀ.ਟੀ.ਏ. ਨਿਊਜ਼ / ਰੌਨ ਚੱਠਾ ਪੀਲ ਪੁਲਿਸ ਬੋਰਡ ਦੇ ਨਵੇਂ ਚੇਅਰ ਬਣੇ

ਰੌਨ ਚੱਠਾ ਪੀਲ ਪੁਲਿਸ ਬੋਰਡ ਦੇ ਨਵੇਂ ਚੇਅਰ ਬਣੇ

ਮਿਸੀਸਾਗਾ : ਰੌਨ ਚੱਠਾ ਪੀਲ ਪੁਲਿਸ ਬੋਰਡ ਦੇ ਨਵੇਂ ਚੇਅਰ ਬਣ ਗਏ ਹਨ ਅਤੇ ਇਹ ਸਥਾਨਕ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਬਾਅਦ ਰੌਨ ਚੱਠਾ ਨੇ ਆਖਿਆ ਕਿ ਬੇਸ਼ੱਕ ਉਹਨਾਂ ਕੋਲ ਪੀਲ ਬੋਰਡ ਉੱਤੇ ਕੰਮ ਕਰਨ ਦਾ ਸਿਰਫ਼ ਇੱਕ ਸਾਲ ਦਾ ਹੀ ਤਜ਼ਰਬਾ ਹੈ ਪਰ ਪੀਲ ਚਿਲਡਰਨ ਏਡ ਫਾਉਂਡੇਸ਼ਨ ਦੇ ਮੈਂਬਰ, ਬਰੈਂਪਟਨ ਦੀ ਸਕੂਲ ਟਰੈਫਿਕ ਸੇਫਟੀ ਕਮੇਟੀ ਦੇ ਮੈਂਬਰ ਅਤੇ ਸਿਟੀ ਆਫ ਬਰੈਂਪਟਨ ਦੀ ਕਮੇਟੀ ਆਫ ਅਡਜਸਟਮੈਂਟ ਦੇ ਵਾਈਸ ਚੇਅਰ ਵਜੋਂ ਉਹ ਕਮਿਉਨਿਟੀ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਆਏ ਹਨ। ਰੌਨ ਚੱਠਾ ਨੇ ਆਖਿਆ ਕਿ ਇਸ ਵੇਲੇ ਪੀਲ ਪੁਲਿਸ ਮੁਖੀ ਅਤੇ ਪੁਲਿਸ ਬੋਰਡ ਦਰਮਿਆਨ ਬਹੁਤ ਹੀ ਵਧੀਆ ਤਾਲਮੇਲ ਹੈ ਜਿਸਦੇ ਨਤੀਜੇ ਆਮ ਹੀ ਵੇਖਣ ਨੂੰ ਮਿਲਦੇ ਹਨ। ਪੀਲ ਪੁਲਿਸ ਨੂੰ ਹਾਲ ਵਿੱਚ ਹੀ ਮਿਲੀ 20.5 ਮਿਲੀਅਨ ਰਾਸ਼ੀ ਦਾ ਸਵਾਗਤ ਕਰਦਿਆਂ ਉਹਨਾਂ ਕਿਹਾ ਕਿ ਪੀਲ ਪੁਲਿਸ ਹਿੰਸਾ ਦੇ ਰੁਝਾਨ ਨੂੰ ਕਾਬੂ ਕਰਨ ਲਈ ਵਚਨਬੱਧ ਹੈ। ਰੌਨ ਚੱਠਾ ਮੁਤਾਬਕ ਪੁਲਿਸ ਬੋਰਡ ਅਗਲੇ ਦਿਨਾਂ ਵਿੱਚ ਫੈਸਲਾ ਕਰੇਗਾ ਕਿ ਪੁਲਿਸ ਫੋਰਸ ਨੂੰ ਕੁੱਲ ਕਿੰਨੇ ਡਿਪਟੀ ਚੀਫ ਦੀ ਲੋੜ ਹੈ ਅਤੇ ਉਸ ਲੋੜ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾਣਗੇ। ਇਸ ਵਕਤ ਪੀਲ ਪੁਲਿਸ ਵਿੱਚ 4 ਡਿਪਟੀ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …