20.1 C
Toronto
Saturday, August 22, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਨੇੜੇ ਨਸ਼ੇ, ਚੋਰੀ ਤੇ ਹਥਿਆਰਾਂ ਦੇ ਕੇਸਾਂ 'ਚ 7 ਪੰਜਾਬੀ ਗ੍ਰਿਫਤਾਰ

ਟੋਰਾਂਟੋ ਨੇੜੇ ਨਸ਼ੇ, ਚੋਰੀ ਤੇ ਹਥਿਆਰਾਂ ਦੇ ਕੇਸਾਂ ‘ਚ 7 ਪੰਜਾਬੀ ਗ੍ਰਿਫਤਾਰ

ਟੋਰਾਂਟੋ ਨੇੜੇ ਨਸ਼ੇ, ਚੋਰੀ ਤੇ ਹਥਿਆਰਾਂ ਦੇ ਕੇਸਾਂ ‘ਚ 7 ਪੰਜਾਬੀ ਗ੍ਰਿਫਤਾਰਟੋਰਾਂਟੋ/ਸਤਪਾਲ ਸਿੰਘ ਜੌਹਲ : ਟੋਰਾਂਟੋ ਇਲਾਕੇ ‘ਚ ਵਧ ਰਹੀਆਂ ਅਪਰਾਧਿਕ ਵਾਰਦਾਤਾਂ ‘ਚ ਪੰਜਾਬੀਆਂ ਦੀ ਜ਼ਿਆਦਾ ਸ਼ਮੂਲੀਅਤ ਦੀਆਂ ਖਬਰਾਂ ਮਿਲਣਾ ਜਾਰੀ ਹੈ ਅਤੇ ਇਸ ਸਾਲ ਦੇ ਬੀਤੇ 138 ਦਿਨਾਂ ਦੌਰਾਨ ਲਗਭਗ 90 ਪੰਜਾਬੀ ਸ਼ੱਕੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਕੁਝ ਕੁੜੀਆਂ ਦੀਆਂ ਗ੍ਰਿਫਤਾਰੀਆਂ ਵੀ ਸ਼ਾਮਲ ਹਨ। ਬਰੈਂਪਟਨ, ਕੈਲੇਡਨ ਅਤੇ ਮਿਸੀਸਾਗਾ ਸ਼ਹਿਰਾਂ ਵਿਚੋਂ ਸ਼ੱਕੀਆਂ ਖਿਲਾਫ ਪੁਲਿਸ ਕਾਰਵਾਈ ਦੀ ਚਰਚਾ ਬਣੀ ਰਹਿੰਦੀ ਹੈ। ਬੀਤੇ ਇਕ ਹਫਤੇ ਦੌਰਾਨ ਹੀ ਵਾਹਨ ਚੋਰਾਂ ਦੇ ਮਾਮਲੇ ਵਿਚ ਅਰਸ਼ਜੋਤ ਸਿੰਘ ਤੇ ਨਵਦੀਪ ਚੌਹਾਨ, ਨਾਜਾਇਜ਼ ਹਥਿਆਰਾਂ ਤੇ ਨਸ਼ਿਆਂ ਦੇ ਕੇਸਾਂ ਵਿਚ ਕੁਲਦੀਪ ਸਿੰਘ, ਸਹਿਜਜੋਤ ਸਿੰਘ, ਤਰਨਜੀਤ ਸਿੰਘ ਅਤੇ ਸ਼ਰਾਬੀ ਹੋ ਕੇ ਹਾਦਸਾ ਕਰਨ ਦੇ ਕੇਸਾਂ ਵਿਚ ਅਜੇਪਾਲ ਸਿੰਘ ਪਰਮਾਰ ਤੇ ਤੇਜਾ ਸਿੰਘ ਮਾਨ ਗ੍ਰਿਫਤਾਰ ਕਰਕੇ ਚਾਰਜ ਕੀਤੇ ਗਏ ਹਨ। ਇਹ ਵੀ ਕਿ ਗ੍ਰਿਫਤਾਰ ਹੋਣ ਤੋਂ ਬਾਅਦ ਮੁਕੱਦਮੇ ਭੁਗਤਦਿਆਂ ਅਕਸਰ ਦੋਸ਼ੀਆਂ ਨੂੰ ਕੈਨੇਡਾ ‘ਚੋਂ ਕੱਢੇ ਜਾਣ ਦਾ ਸਹਿਮ ਸਤਾਉਣ ਲੱਗ ਜਾਂਦਾ ਹੈ।

 

RELATED ARTICLES
POPULAR POSTS