ਬਰੈਂਪਟਨ : ਸਿਟੀ ਕਾਉਂਸਲ ਨਾਲ ਗੱਲਬਾਤ ਕਰਨ ਤੋਂ ਬਾਅਦ ਅਤੇ ਸਿਟੀ ਦੀ ਐਮਰਜੈਂਸੀ ਮੈਨੇਜਮੈਂਟ ਟੀਮ ਦੀਆਂ ਸਿਫਾਰਿਸ਼ਾਂ ਦੇ ਮਦੇਨਜਰ ਮੇਅਰ ਪੈਟ੍ਰਿਕ ਬ੍ਰਾਊਨ ਵਲੋਂ ਬਰੈਂਪਟਨ ਵਿਚ ਸਟੇਟ ਆਫ ਐਮਰਜੰਸੀ ਐਲਾਨ ਦਿੱਤੀ ਗਈ। ਇਹ ਫੈਸਲਾ ਸਿਟੀ ਦੇ ਐਮਰਜੈਂਸੀ ਮੈਨੇਜਮੈਂਟ ਪਲੈਨ ਅਨੁਸਾਰ ਹੀ ਕੀਤਾ ਗਿਆ ਹੈ। ਇਹ ਓਨਟਾਰੀਓ ਪ੍ਰੋਵਿੰਸ ਦਾ ਸਹਿਯੋਗ ਕਰਨ ਅਤੇ ਪੀਲ ਰੀਜਨ ਵਲੋਂ ਕੋਵਿਡ-19 ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸਿਸਾਂ ਲਈ ਅਹਿਮ ਯੋਜਨਾ ਹੈ। ਇਸ ਨਵੇਂ ਐਲਾਨ ਨਾਲ ਸਿਟੀ ਦੀਆਂ ਚਲ ਰਹੀਆਂ ਐਮਰਜੈਂਸੀ ਰਿਸਪਾਂਸ ਕੋਸ਼ਿਸ਼ਾਂ ਲਈ ਲਚੀਲਾਪਨ ਹੋਰ ਵਧੇਗਾ ਤੇ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਰਫਤਾਰ ਵਿਚ ਵੀ ਵਾਧਾ ਹੋਵੇਗਾ।ਸਿਟੀ ਆਫ ਬਰੈਂਪਟਨ ਵਲੋਂ ਰੋਜਮਰਾ ਦੀ ਜਿੰਦਗੀ ਵਿਚ ਕੰਮ ਆਉਣ ਵਾਲੀਆਂ ਜਰੂਰੀ ਸੇਵਾਵਾਂ, ਜਿਵੇਂ ਕਿ ਟਰਾਂਜਿਟ, ਫਾਇਰ ਤੇ ਐਮਰਜੈਂਸੀ ਸੇਵਾਵਾਂ, ਬਾਇ-ਲਾਅ ਐਂਡ ਐਨਫੋਰਸਮੈਂਟ ਆਦਿ ਜਾਰੀ ਰਖਣ ਵਿਚ ਮਦਦ ਮਿਲੇਗੀ।
ਸਿਟੀ ਆਫ ਬਰੈਂਪਟਨ ਨੇ ਸਟੇਟ ਆਫ ਐਮਰਜੈਂਸੀ ਐਲਾਨੀ
RELATED ARTICLES