-4.9 C
Toronto
Monday, December 22, 2025
spot_img
Homeਜੀ.ਟੀ.ਏ. ਨਿਊਜ਼ਅਗਵਾ ਦੇ ਕੇਸ ਵਿਚ 7 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਅਗਵਾ ਦੇ ਕੇਸ ਵਿਚ 7 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਰਮਨਪ੍ਰੀਤ ਸਿੰਘ ਕਾਰ ਖੋਹਣ ਦੇ ਇਕ ਹੋਰ ਕੇਸ ਵਿਚ ਵੀ ਸ਼ਾਮਲ
ਪੀਲ : ਪੀਲ ਪੁਲਿਸ ਨੇ 10 ਅਪ੍ਰੈਲ ਨੂੰ ਅਗਵਾ ਕੀਤੇ ਗਏ ਇਕ ਨੌਜਵਾਨ ਦੇ ਕੇਸ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 10 ਅਪ੍ਰੈਲ ਨੂੰ ਜਿਸ ਵਿਅਕਤੀ ਨੂੰ ਕੁੱਝ ਲੋਕਾਂ ਵੱਲੋਂ ਅਗਵਾ ਕੀਤਾ ਗਿਆ ਸੀ, ਉਸ ਨੂੰ ਅਗਲੇ ਦਿਨ ਮਾਲਟਨ ਵਿਚ ਏਅਰਪੋਰਟ ਰੋਡ ਅਤੇ ਮਾਰਨਿੰਗ ਸਟਾਰ ਦੇ ਇਲਾਕੇ ਵਿਚ ਸਖਤ ਜ਼ਖਮੀ ਹਾਲਤ ਵਿਚ ਪਾਇਆ ਗਿਆ।
ਪੁਲਿਸ ਵੱਲੋਂ 16 ਘੰਟੇ ਲਗਾਤਾਰ ਇਸ ਕੇਸ ਦੀ ਤਫ਼ਤੀਸ਼ ਕੀਤੇ ਜਾਣ ਤੋਂ ਬਾਅਦ ਲੰਘੇ ਬੁੱਧਵਾਰ ਨੂੰ 7 ਵਿਅਕਤੀਆਂ ਨੂੰ ਇਸ ਕੇਸ ਵਿਚ ਚਾਰਜ ਕਰ ਲਿਆ ਗਿਆ ਹੈ। ਜਿਨ੍ਹਾਂ ਦੇ ਨਾਮ ਹਨ ਗੁਰਵੀਰ ਢਿੱਲੋਂ 34 ਸਾਲ ਬਰੈਂਪਟਨ, ਵਰਿੰਦਰਜੀਤ ਸਿੰਘ ਢੀਂਡਸਾ 42 ਸਾਲ, ਬਰੈਂਪਟਨ, ਹਰਪਾਲ ਢਿੱਲੋਂ 36 ਸਾਲ, ਬਰੈਂਪਟਨ, ਲਖਵੀਰ ਸਿੰਘ 23 ਸਾਲ, ਮਿਸੀਸਾਗਾ, ਜਸਪੁਨੀਤ ਬਾਜਵਾ 29 ਸਾਲ, ਮਿਸੀਸਾਗਾ, ਕਾਲਇਬਰਾਹੀ 34 ਸਾਲ, ਬਰੈਂਪਟਨ ਅਤੇ ਰਮਨਪ੍ਰੀਤ ਸਿੰਘ 22 ਸਾਲ, ਕੋਈ ਪਤਾ ਨਹੀਂ।
ਇਥੇ ਜ਼ਿਕਰਯੋਗ ਹੈ ਕਿ ਟੌਮਕਨ ਅਤੇ ਡਹਿਰੀ ਦੇ ਇਲਾਕੇ ਵਿਚ ਵਾਪਰੀ ਕਾਰ ਖੋਹਣ ਦੀ ਇਕ ਹੋਰ ਘਟਨਾ ਵਿਚ ਰਮਨਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਹੈ।
ਪੀਲ ਪੁਲਿਸ ਮੁਤਾਬਕ ਇਨ੍ਹਾਂ ਦੋ ਵਿਅਕਤੀਆਂ ਨੇ ਇਕ ਔਰਤ ਨੂੰ ਧੱਕਾ ਮਾਰ ਕੇ ਕਾਰ ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿਚ ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੀਲ ਇਲਾਕੇ ਵਿਚ ਦਿਨੋਂ ਦਿਨ ਲੁੱਟਾਂ ਖੋਹਾਂ ਅਤੇ ਅਪਰਾਧ ਦੀਆਂ ਇਸ ਤਰ੍ਹਾਂ ਦੀਆ ਵਧ ਰਹੀਆਂ ਘਟਨਾਵਾਂ ਕਾਰਨ ਪੰਜਾਬੀ ਨੌਜਵਾਨਾਂ ਦੇ ਵੱਡੇ ਪੱਧਰ ‘ਤੇ ਸ਼ਾਮਲ ਹੋਣ ਕਾਰਨ ਪੰਜਾਬੀ ਭਾਈਚਾਰੇ ਵਿਚ ਬੇਹੱਦ ਚਿੰਤਾ ਅਤੇ ਨਿਰਾਸ਼ਾ ਹੈ।

RELATED ARTICLES
POPULAR POSTS