Breaking News
Home / ਜੀ.ਟੀ.ਏ. ਨਿਊਜ਼ / ਕਾਮਾਗਾਟਾਮਾਰੂਘਟਨਾ’ਤੇ ਮੁਆਫੀ ਮੰਗਣ ਦੇ ਫੈਡਰਲਸਰਕਾਰ ਦੇ ਸੰਕਲਪ ਨੂੰ ਓਨਟਾਰੀਓਸਰਕਾਰ ਵੱਲੋਂ ਸਹਿਯੋਗ

ਕਾਮਾਗਾਟਾਮਾਰੂਘਟਨਾ’ਤੇ ਮੁਆਫੀ ਮੰਗਣ ਦੇ ਫੈਡਰਲਸਰਕਾਰ ਦੇ ਸੰਕਲਪ ਨੂੰ ਓਨਟਾਰੀਓਸਰਕਾਰ ਵੱਲੋਂ ਸਹਿਯੋਗ

Vic Dhillon copy copyਮੁਆਫ਼ੀ ਅੱਤਿਆਚਾਰ ‘ਤੇ ਮਰਹਮ : ਵਿੱਕ ਢਿੱਲੋਂ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨਵੈਸਟ ਤੋਂ ਐਮਪੀਪੀਵਿਕ ਢਿੱਲੋਂ ਨੇ ਜ਼ਾਰੀਕੀਤੇ ਇਕ ਪ੍ਰੈਸਬਿਆਨਵਿਚ ਦੱਸਿਆ ਕਿ ਉਨ੍ਹਾਂ ਨੇ ਕਵੀਨਸਪਾਰਕਵਿਚ 21 ਅਪ੍ਰੈਲ 2016 ਨੂੰ ਇਕ ਪ੍ਰਾਈਵੇਟਮੈਂਬਰਮੋਸ਼ਨ 71 ਦੁਆਰਾ ਫੈਡਰਲਸਰਕਾਰ ਦੇ ਹਾਊਸ ਆਫਕਾਮਨਸਵਿਚਕਾਮਾਗਾਟਾਮਾਰੂਘਟਨਾਲਈ ਮੁਆਫੀ ਮੰਗਣ ਦੇ ਫੈਸਲੇ ਨੂੰ ਓਨਟਾਰੀਓਸਰਕਾਰ ਨੇ ਸਹਿਯੋਗ ਦਿੱਤਾ। ਕਾਮਾਗਾਟਾਮਾਰੂ 1914 ਦੀਸਰਕਾਰਦਾ ਇਕ ਮਾੜਾਫੈਸਲਾ ਸੀ ਜਿਸ ਵਿਚਭਾਰਤੀਆਂ ਨਾਲਭਰੇ ਜਹਾਜ ਨੂੰ ਕੈਨੇਡਾ ਤੋਂ ਮੋੜਿਆ ਗਿਆ ਸੀ  ਜਿਸ ਵਿਚਜ਼ਿਆਦਾਤਰਲੋਕ ਸਿੱਖ ਕੌਮ ਦੇ ਸਨ।ਫੈਡਰਲਸਰਕਾਰਦਾ ਇਹ ਸੰਕਲਪ ਆਉਣਵਾਲੀਸਰਕਾਰਾਂ ਨੂੰ ਇਹ ਵਿਅਕਤਕਰਦਾ ਹੈ ਕਿ ਕਦੇ ਵੀ ਕਿਸੇ ਦੇ ਧਰਮ, ਨਸਲ, ਲਿੰਗ, ਜਾਤੀ ਜਾਂ ਕਿਸੇ ਹੋਰ ਪੱਖਪਾਤੀ ਆਧਾਰ ਤੇ ਕੋਈ ਇਮੀਗ੍ਰੇਸ਼ਨਕਾਨੂੰਨਨਾਬਣਾਏ ਜਾਣ।ਐਮਪੀਪੀਵਿਕ ਢਿੱਲੋਂ ਨੇ ਇਸ ਮੋਸ਼ਨ ਦੁਆਰਾ ਪ੍ਰਧਾਨ ਮੰਤਰੀ ਵੱਲੋਂ ਕਾਮਾਗਾਟਾਮਾਰੂਘਟਨਾਲਈ ਮੁਆਫੀ ਮੰਗਣ ਲਈਸ਼ਲਾਘਾਕੀਤੀ।
ਐਮਪੀਪੀਵਿਕ ਢਿੱਲੋਂ ਨੇ ਕਿਹਾ ਕਿ, ”ਇਹ ਰਸਮੀ ਮੁਆਫੀ ਉਸ ਸਮੇਂ ਦੌਰਾਨ ਕੀਤੇ ਗਏ ਅੱਤਿਆਚਾਰ ਲਈ ਇਕ ਮਰਹਮਦਾ ਕੰਮ ਕਰੇਗੀ। ਇਸ ਮੁਆਫੀ ਦੁਆਰਾ ਉਨ੍ਹਾਂ ਲੋਕਾਂ ਨੂੰ ਤਸੱਲੀ ਮਿਲੇਗੀ ਜਿਨ੍ਹਾਂ ਨੇ ਉਸ ਸਮੇਂ ਆਪਣੇ ਪਰਿਵਾਰਾਂ ਨੂੰ ਇਸ ਦੁਖਦ ਘਟਨਾਵਾਂ ਵਿਚਝੂਜਦੇ ਹੋਏ ਦੇਖਿਆ ਹੈ। ਇਹ ਮੁਆਫੀ ਉਨ੍ਹਾਂ ਗਲਤੀਆਂ ਨੂੰ ਸੁਧਾਰੇਗੀ।”
18 ਮਈ ਨੂੰ ਮੰਗਣਗੇ ਟਰੂਡੋ ਮੁਆਫ਼ੀ
ਸ੍ਰੀ ਗੁਰੂ ਗ੍ਰੰਥਸਾਹਿਬਦੀ ਹਜ਼ੂਰੀਵਿਚ ਸਿੱਖ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨਕਰਦਿਆਂ ਪ੍ਰਧਾਨਮੰਤਰੀਟਰੂਡੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾਪੰਥ ਨੂੰ ਆਪਣਾਸਤਿਕਾਰਭੇਟਕਰਦਿਆਂ ਕਿਹਾ ਕਿ ਕੈਨੇਡਾਵਿਚ ਸਿੱਖਾਂ ਨੇ ਬੜੀਮਿਹਨਤਨਾਲਤਰੱਕੀਕੀਤੀ ਹੈ, ਜਿਸ ਕਰਕੇ ਅੱਜ ਉਨ੍ਹਾਂ ਦੀਕੈਬਨਿਟਵਿਚ 4 ਸਿੱਖ ਮੰਤਰੀ ਤੇ 17 ਪੰਜਾਬੀਸੰਸਦਮੈਂਬਰਹਨ। ਉਨ੍ਹਾਂ ਕਾਮਾਗਾਟਾਮਾਰੂ ਕਾਂਡ ਦੇ ਦੁਖਾਂਤ ਨੂੰ ਯਾਦਕਰਦਿਆਂ ਇਸ ਕਾਂਡਦੀਮੁਆਫੀ ਹਾਊਸ ਆਫਕਾਮਨਜ਼ ‘ਚ ਮੰਗਣ ਦੀਪੁਸ਼ਟੀਕਰਦਿਆਂ ਕਿਹਾ ਕਿ ਉਹ 18 ਮਈ 2016 ਨੂੰ ਸੰਸਦਵਿਚ ਇਸ ਦੀਮੁਆਫੀਬਕਾਇਦਾਖੜ੍ਹੇ ਹੋ ਕੇ ਮੰਗਣਗੇ। ਟਰੂਡੋ ਦੇ ਮੁਆਫੀ ਮੰਗਣ ਦੇ ਐਲਾਨ ਤੋਂ ਬਾਅਦਜੈਕਾਰਿਆਂ ਦੀ ਗੂੰਜ ਵਿਚ ਇਸ ਨੂੰ ਪ੍ਰਵਾਨਗੀਦਿੱਤੀ ਗਈ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …