4.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਪੀਲ ਰੀਜਨ 'ਚ ਲੱਗਣਗੇ ਨਵੇਂ ਇਲੈਕਟ੍ਰਿਕ ਵਹੀਕਲ ਚਾਰਜ਼ਰ

ਪੀਲ ਰੀਜਨ ‘ਚ ਲੱਗਣਗੇ ਨਵੇਂ ਇਲੈਕਟ੍ਰਿਕ ਵਹੀਕਲ ਚਾਰਜ਼ਰ

ਬਰੈਂਪਟਨ/ਪਰਵਾਸੀ ਬਿਊਰੋ : ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਨੇ ਜਾਣਕਾਰ ਦਿੱਤੀ ਹੈ ਕਿ ਪੀਲ ਰੀਜਨ ਵਿਚ 43 ਇਲੈਕਟ੍ਰੀਕਲ ਵਹੀਕਲ ਚਾਰਜ਼ਰ ਲਗਾਏ ਜਾਣਗੇ, ਜਿਸ ਲਈ ਫੈਡਰਲ ਸਰਕਾਰ 2 ਲੱਖ 7 ਹਜ਼ਾਰ ਡਾਲਰ ਦੀ ਗ੍ਰਾਂਟ ਦੇਵੇਗੀ। ਉਨ੍ਹਾਂ ਨੇ ਕੈਨੇਡਾ ਦੇ ਕੁਦਰਤੀ ਵਸੀਲਿਆਂ ਦੇ ਮੰਤਰੀ ਸੀਮਸ ਓਰੀਗਨ ਦੇ ਵੱਲੋਂ ਐਲਾਨ ਕੀਤੀ ਇਸ ਗ੍ਰਾਂਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਪੀਲ ਰੀਜਨ ਵਿਚ ਜਿੱਥੇ ਕਾਰਬਨ ਰਾਹੀਂ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਘਟਾਇਆ ਜਾਵੇਗਾ, ਉਥੇ ਬਿਜਲਈ ਕਾਰਾਂ ਚਲਾਉਣ ਵਾਲੇ ਲੋਕਾਂ ਨੂੰ ਇਸ ਨਾਲ ਵੱਡੀ ਮਦਦ ਮਿਲੇਗੀ। ਮੰਤਰੀ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਹੈ ਕਿ 2040 ਤੱਕ ਸਾਰੀਆਂ ਕਾਰਾਂ ਜ਼ੀਰੋ ਅਮੀਸ਼ਨ ਵਾਲੀਆਂ ਹੋਣਗੀਆਂ। ਜਿਸ ਨੂੰ ਪ੍ਰਾਪਤ ਕਰਨ ਲਈ 300 ਮਿਲੀਅਨ ਡਾਲਰ ਖਰਚ ਕਰੇਗੀ। ਇਹ ਚਾਰਜ਼ਰ ਅਪਾਰਟਮੈਂਟ ਬਿਲਡਿੰਗ, ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ ‘ਤੇ ਲਗਾਏ ਜਾਣਗੇ।

RELATED ARTICLES
POPULAR POSTS