Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ‘ਚ ਘਰਾਂ ਦੀ ਵਿਕਰੀ ‘ਚ ਆਈ ਕਮੀ

ਟੋਰਾਂਟੋ ‘ਚ ਘਰਾਂ ਦੀ ਵਿਕਰੀ ‘ਚ ਆਈ ਕਮੀ

ਨਵੰਬਰ ਮਹੀਨੇ ‘ਚ ਘਰਾਂ ਦੀਵਿਕਰੀਦਰ 15% ਘਟੀਪਰਕੀਮਤਾਂ ਵਿੱਚ 3.5 ਪ੍ਰਤੀਸ਼ਤਵਾਧਾ
ਟੋਰਾਂਟੋ/ਬਿਊਰੋ ਨਿਊਜ਼ :ਪਿਛਲੇ ਸਾਲ ਦੇ ਨਵੰਬਰ ਮਹੀਨੇ ਦੇ ਮੁਕਾਬਲੇ ਇਸ ਸਾਲ ਲੰਘੇ ਨਵੰਬਰ ਮਹੀਨੇ ਘਰਾਂ ਦੀ ਵਿੱਕਰੀ ਵਿੱਚ 15% ਕਮੀ ਆਈ। ਜਦਕਿਘਰਾਂ ਦੀ ਔਸਤ ਕੀਮਤ ਵਿੱਚ ਲਗਭਗ 3.5% ਵਾਧਾ ਹੋਇਆ।
ਟੋਰਾਂਟੋ ਰੀਅਲਅਸਟੇਟਬੋਰਡਦੀਰਿਪੋਰਟ ਮੁਤਾਬਕ ਨਵੰਬਰ ਮਹੀਨੇ ਕੁੱਲ 6251 ਘਰਾਂ ਦੀਖਰੀਦੋ-ਫਰੋਖਤ ਹੋਈ, ਜੋ ਕਿ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ 14.7% ਘੱਟ ਸੀ। ਪਰੰਤੂ ਅਕਤੂਬਰਮਹੀਨੇ ਦੇ ਘਰਾਂ ਦੀ ਔਸਤ ਕੀਮਤਨਾਲੋਂ ਨਵੰਬਰ ਮਹੀਨੇ ਕੀਮਤਾਂ ਵਿੱਚ 3.4% ਵਾਧਾ ਹੋਇਆ। ਟਰੈਬ ਦੇ ਪ੍ਰੈਜ਼ੀਡੈਂਟ ਗੈਰੀਭੋਰਾ, ਜੋ ਇਸ ਸੰਸਥਾ ਦੇ ਪਹਿਲੇ ਭਾਰਤੀਮੂਲ ਦੇ ਮੁਖੀ ਨਿਯੁਕਤਕੀਤੇ ਗਏ ਹਨ, ਨੇ ਏਬੀਪੀ ਸਾਂਝਾ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇਸ ਗੱਲ ਤੋਂ ਇਸ ਪ੍ਰਭਾਵਵੀਮਿਲਦਾ ਹੈ ਕਿ ਮਾਰਕੀਟ ਵਿੱਚ ਘੱਟ ਘਰਵਿਕਣਲਈ ਆ ਰਹੇ ਹਨ, ਜਿਸਦਾਘਰਵੇਚਣਵਾਲਿਆਂ ਨੂੰ ਲਾਭਮਿਲਸਕਦਾ ਹੈ। ਉਨ੍ਹਾਂ ਕਿਹਾ ਕਿ ਵੈਸੇ ਵੀ ਗਰਮੀਆਂ ਵਿੱਚ ਘਰਾਂ ਦੀ ਵਿੱਕਰੀ ਜ਼ਿਆਦਾ ਹੁੰਦੀ ਹੈ ਅਤੇ ਸਰਦੀਆਂ ਵਿੱਚ ਠੰਡ ਹੋ ਜਾਣਕਾਰਣਸੇਲ ਮੱਧਮ ਪੈਜਾਂਦੀਹੈ।ਉਨ੍ਹਾਂ ਨਾਲ ਹੀ ਕਿਹਾ ਕਿ ਵਿਆਜ਼ ਦਰਾਂ ਵਧਣਕਾਰਣਬਹੁਤੇ ਲੋਕਮਾਰਗੇਜ਼ ਲਈਕੁਆਲੀਫਾਈਨਹੀਂ ਕਰਪਾਰਹੇ, ਇਸ ਲਈਵੀਘਰ ਘੱਟ ਵਿਕਰਹੇ ਹਨ।ਸ਼ਾਇਦ ਇਹੋ ਕਾਰਣ ਹੈ ਕਿ ਵੱਡੇ ਘਰਾਂ ਦੇ ਮੁਕਾਬਲੇ ਛੋਟੇ ਘਰ ਜਾਂ ਕੋਂਡੋਮੀਨੀਅਮ (ਫਲੈਟ) ਜ਼ਿਆਦਾਵਿਕਰਹੇ ਹਨ ਕਿਉਂਕਿ ਉਹ ਬਹੁਤੇ ਲੋਕਾਂ ਦੀ ਪਹੁੰਚ ਵਿੱਚ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …