Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਏਡ ਬੈਨੇਫਿਟ ਲਈ 3 ਲੱਖ ਕੈਨੇਡੀਅਨਾਂ ਨੇ ਕੀਤਾ ਅਪਲਾਈ

ਫੈਡਰਲ ਏਡ ਬੈਨੇਫਿਟ ਲਈ 3 ਲੱਖ ਕੈਨੇਡੀਅਨਾਂ ਨੇ ਕੀਤਾ ਅਪਲਾਈ

ਓਟਵਾ/ਬਿਊਰੋ ਨਿਊਜ਼ : ਕਰੋਨਾ ਵਾਇਰਸ ਦੇ ਚਲਦਿਆਂ ਆਪਣੀ ਆਮਦਨ ਗੁਆ ਚੁੱਕੇ ਕੈਨੇਡੀਅਨਾਂ ਲਈ ਨਵੇਂ ਫੈਡਰਲ ਏਡ ਬੈਨੇਫਿਟ ਵਾਸਤੇ ਅਰਜ਼ੀਆਂ ਖੁੱਲ੍ਹਣ ਦੇ ਪਹਿਲੇ ਕੁੱਝ ਹੀ ਘੰਟਿਆਂ ਵਿੱਚ 3 ਲੱਖ ਕੈਨੇਡੀਅਨਾਂ ਤੋਂ ਵੀ ਵੱਧ ਅਪਲਾਈ ਕਰ ਚੁੱਕੇ ਹਨ। ਇਹ ਜਾਣਕਾਰੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਜੀਨ ਯਵੇਸ ਡਕਲਸ ਵੱਲੋਂ ਦਿੱਤੀ ਗਈ। ਨਿਊ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ (ਕਰਬ) ਲਈ ਐਪਲੀਕੇਸ਼ਨ ਪੋਰਟਲ ਦੀ ਸ਼ੁਰੂਆਤ ਸੋਮਵਾਰ ਨੂੰ ਹੋਈ। ਫੈਡਰਲ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਕਰੋਨਾ ਵਾਇਰਸ ਆਊਟਬ੍ਰੇਕ ਕਾਰਨ ਦੋ ਮਿਲੀਅਨ ਕੈਨੇਡੀਅਨਜ਼ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁਪਹਿਰ ਸਮੇਂ ਜਦੋਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਗਿਆ ਓਨੇ ਚਿਰ ਨੂੰ 2 ਲੱਖ 40 ਹਜ਼ਾਰ ਕੈਨੇਡੀਅਨ ਸਫਲਤਾਪੂਰਬਕ ਅਪਲਾਈ ਕਰ ਚੁੱਕੇ ਸਨ। ਇਸ ਤੋਂ ਅੰਦਾਜ਼ਨ ਇੱਕ ਘੰਟੇ ਬਾਅਦ ਹੀ ਡਕਲਸ ਨੇ ਆਖਿਆ ਕਿ ਇਹ ਅੰਕੜਾ 3 ਲੱਖ ਤੋਂ ਵੀ ਟੱਪ ਗਿਆ ਹੈ। ਇਸ ਨਵੇਂ ਬੈਨੇਫਿਟ ਤਹਿਤ ਸਫਲ ਰਹਿਣ ਵਾਲੇ ਬਿਨੈਕਾਰਾਂ ਨੂੰ ਚਾਰ ਮਹੀਨਿਆਂ ਲਈ ਮਹੀਨੇ ਦੇ 2000 ਡਾਲਰ ਦਿੱਤੇ ਜਾਇਆ ਕਰਨਗੇ। ਹਾਲਾਂਕਿ ਇਸ ਯੋਜਨਾ ਲਈ ਹਰ ਕੋਈ ਯੋਗ ਨਹੀਂ ਹੈ। ਇਸ ਵਾਸਤੇ ਯੋਗ ਬਣਨ ਲਈ ਸ਼ਰਤ ਇਹ ਹੈ ਕਿ ਬਿਨੈਕਾਰ ਨੇ ਪਿਛਲੇ 12 ਮਹੀਨਿਆਂ ਜਾਂ 2019 ਵਿੱਚ 5000 ਡਾਲਰ ਕਮਾਏ ਹੋਣ। ਇਸ ਤੋਂ ਇਲਾਵਾ ਉਸ ਦੀ ਨੌਕਰੀ ਜਾਣ ਦਾ ਮੁੱਖ ਕਾਰਨ ਕਰੋਨਾ ਵਾਇਰਸ ਮਹਾਮਾਰੀ ਰਹੀ ਹੋਵੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …