8.2 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਕਰੋਨਾ ਵਾਇਰਸ ਕਾਰਨ ਟੋਰਾਂਟੋ 'ਚ ਪੰਜਾਬੀ ਡਰਾਈਵਰ ਦੀ ਮੌਤ, ਕਈ ਬਿਮਾਰ

ਕਰੋਨਾ ਵਾਇਰਸ ਕਾਰਨ ਟੋਰਾਂਟੋ ‘ਚ ਪੰਜਾਬੀ ਡਰਾਈਵਰ ਦੀ ਮੌਤ, ਕਈ ਬਿਮਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਕੋਰੋਨਾ ਵਾਇਰਸ ਫੈਲਾਅ ਅਜੇ ਜਾਰੀ ਹੈ। ਦੇਸ਼ ਭਰ ‘ਚ 324791 ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਬੀਤੇ ਕੱਲ੍ਹ ਤੱਕ 15496 ਪਾਜ਼ੀਟਿਵ ਦੱਸੇ ਜਾ ਚੁੱਕੇ ਹਨ, ਜਦਕਿ 280 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਭਾਵੇਂ ਹੋਰ ਸਾਰੇ ਕਾਰੋਬਾਰਾਂ ਵਾਂਗ ਕੈਨੇਡਾ ਭਰ ‘ਚ ਪੰਜਾਬੀਆਂ ਦਾ ਪਸੰਦੀਦਾ ਕਿੱਤਾ ਡਰਾਈਵਰੀ ਵੀ ਪ੍ਰਭਾਵਿਤ ਹੋਇਆ ਹੈ ਪਰ ਟੈਕਸੀ ਚਾਲਕਾਂ ਦਾ ਕਿੱਤਾ ਠੱਪ ਹੋ ਚੁੱਕਾ ਹੈ, ਕਿਉਂਕਿ ਹਵਾਈ ਅੱਡਿਆਂ ‘ਤੇ ਸਵਾਰੀਆਂ ਦੀ ਆਵਾਜਾਈ ਨਾ-ਮਾਤਰ ਹੈ।
ਦੇਸ਼ ਦੇ ਚਾਰ ਅੰਤਰਰਾਸ਼ਟਰੀ ਹਵਾਈ ਅੱਡੇ ਟੋਰਾਂਟੋ, ਮਾਂਟਰੀਅਲ, ਕੈਲਗਰੀ ਅਤੇ ਵੈਨਕੂਵਰ ਭਾਵੇਂ ਖੁੱਲ੍ਹੇ ਹਨ ਪਰ ਉੱਥੇ ਸੁੰਨ ਪਸਰੀ ਰਹਿੰਦੀ ਹੈ, ਜਿਸ ਕਰ ਕੇ ਹਵਾਈ ਅੱਡੇ ਨਾਲ ਜੁੜੇ ਕਾਰੋਬਾਰ ਖ਼ਤਮ ਹੋ ਕੇ ਰਹਿ ਗਏ ਹਨ।
ਇਸ ਦੌਰਾਨ ਟੋਰਾਂਟੋ ‘ਚ ਏਅਰਪੋਰਟ ਟੈਕਸੀ ਕੈਬ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਔਜਲਾ ਨੇ ਦੱਸਿਆ ਹੈ ਕਿ ਕੁਝ ਟੈਕਸੀ ਅਤੇ ਲਿਮੋਜ਼ੀਨ ਡਰਾਈਵਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ ‘ਚ ਨੌਜਵਾਨ ਡਰਾਈਵਰ ਕਮਲ ਸਿੰਘ ਧਾਮੀ (42) ਦੀ ਮੌਤ ਹੋਣ ਦੀ ਖ਼ਬਰ ਆ ਚੁੱਕੀ ਹੈ ਅਤੇ ਕਰਮ ਸਿੰਘ ਪੂਨੀਆ ਸਮੇਤ 10 ਤੋਂ ਵੱਧ ਡਰਾਈਵਰ ਇਲਾਜ ਅਧੀਨ ਹਨ। ਪਤਾ ਲੱਗਾ ਹੈ ਕਿ ਧਾਮੀ ਪਿੰਡ ਜੱਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੀ। ਔਜਲਾ ਨੇ ਦੱਸਿਆ ਕਿ ਆਮ ਹਾਲਤਾ ‘ਚ 360 ਦੇ ਕਰੀਬ ਟੈਕਸੀ ਗੱਡੀਆਂ ਚੱਲਦੀਆਂ ਹਨ ਪਰ ਹੁਣ ਮਸਾਂ 10 ਕੁ ਗੱਡੀਆਂ ਦਾ ਕੰਮ ਹੈ ਅਤੇ 4 ਘੰਟਿਆਂ ਤੋਂ ਵੀ ਵੱਧ ਸਮਾਂ ਸਵਾਰੀ ਮਿਲਣ ਦੀ ਉਡੀਕ ਕਰਨੀ ਪੈ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਰੇਟਰ ਟੋਰਾਂਟੋ ਏਅਰਪੋਰਟ ਅਥਾਰਿਟੀ ਨੂੰ ਟੈਕਸੀ ਅਤੇ ਲਿਮੋਜ਼ੀਨ ਚਾਲਕ ਵੱਡੀਆਂ ਫ਼ੀਸਾਂ ਅਦਾ ਕਰਦੇ ਹਨ। ਪਰ ਕਾਰੋਬਾਰ ਠੱਪ ਹੋਣ ਤੋਂ ਬਾਅਦ ਅਥਾਰਿਟੀ ਨੇ ਫ਼ੀਸਾਂ ਅਜੇ ਮੁਆਫ਼ ਨਹੀਂ ਕੀਤੀਆਂ। ਅਥਾਰਿਟੀ ਵਲੋਂ ਇਕ ਟੈਕਸੀ ਦੀ ਡਰਾਈਵਰ ਤੋਂ ਲਗਪਗ 730 ਡਾਲਰ ਪ੍ਰਤੀ ਮਹੀਨਾ ਫ਼ੀਸ ਲਈ ਜਾਂਦੀ ਹੈ ਅਤੇ ਜਦਕਿ ਲਿਮੋਜ਼ੀਨ ਦੀ ਫ਼ੀਸ ਪ੍ਰਤੀ ਮਹੀਨਾ 800 ਡਾਲਰ ਤੋਂ ਵੀ ਵੱਧ ਹੈ। ਔਜਲਾ ਨੇ ਕਿਹਾ ਕਿ ਡਰਾਈਵਰਾਂ ਨੂੰ ਸਵਾਰੀਆਂ ਤੋਂ ਵਾਇਰਸ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਕਿਉਂਕਿ ਹਵਾਈ ਅੱਡੇ ਅੰਦਰ ਅਧਿਕਾਰੀਆਂ ਵਲੋਂ ਆ ਰਹੇ ਮੁਸਾਫ਼ਰਾਂ ਦੀ ਮੈਡੀਕਲ ਚੈਕਿੰਗ ਨਹੀਂ ਕੀਤੀ ਜਾਂਦੀ।ઠ
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਕਿਊਬਕ ‘ਚ ਸਭ ਤੋਂ ਵੱਧ ਮਰੀਜ਼ ਹਨ, ਜਿੱਥੇ ਅੰਕੜਾ 8000 ਨੂੰ ਪਾਰ ਕਰ ਚੁੱਕਾ ਹੈ ਤੇ 94 ਮੌਤਾਂ ਹੈ ਚੁੱਕੀਆਂ ਹਨ। ਓਨਟਾਰੀਓ ‘ਚ ਮਰੀਜ਼ਾਂ ਦੀ ਗਿਣਤੀ 4000 ਤੋਂ ਵੱਧ ਚੁੱਕੀ ਹੈ ਅਤੇ 119 ਮੌਤਾਂ ਹੋਈਆਂ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਕਿਊਬਕ ‘ਚ ਮਰੀਜ਼ ਵੱਧ ਹਨ ਅਤੇ ਓਨਟਾਰੀਓ ਵਿਚ ਮੌਤ ਦਰ ਵੱਧ ਹੈ।
ਕੈਨੇਡਾ ‘ਚ ਪੰਜਾਬੀਆਂ ਦੇ ਗੜ੍ਹ ਇਲਾਕੇ ਪੀਲ੍ਹ ਖੇਤਰ ‘ਚ ਬੀਤੇ ਕੱਲ੍ਹ ਤੱਕ 485 ਮਰੀਜ਼ ਸਨ, ਜਿਨ੍ਹਾਂ ‘ਚੋਂ 177 ਬਰੈਂਪਟਨ ਅਤੇ 279 ਮਿਸੀਸਾਗਾ ‘ਚ ਹਨ ਅਤੇ ਪੀਲ੍ਹ ‘ਚ 4 ਮੌਤਾਂ ਹੋਣ ਦੀ ਖ਼ਬਰ ਹੈ। ਬਰੈਂਪਟਨ ਦੇ ਨਾਲ ਲੱਗਦੇ ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਕਸਬੇ ਕੈਲੇਡਨ ‘ਚ 27 ਮਰੀਜ਼ ਹਨ।ઠ

RELATED ARTICLES
POPULAR POSTS