ਜੇਸਨ ਕੈਨੀ ਨੇ ਕੀਤਾ ਸਪੱਸ਼ਟ
ਕੈਲਗਰੀ : ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਬਾਕੀ ਰਹਿੰਦੇ ਕਾਰੋਬਾਰ ਅਤੇ ਹੋਰ ਥਾਵਾਂ 12 ਜੂਨ ਤੋਂ ਖੋਲ੍ਹ ਦਿੱਤੀਆਂ ਜਾਣਗੀਆਂ। ਜਿਸ ਵਿਚ ਲਾਇਬ੍ਰੇਰੀ, ਸਰਜਰੀ ਸੈਂਟਰ, ਮਸਾਜ ਸਟੋਰ, ਜਿੰਮ, ਮੂਵੀ ਥੀਏਟਰ, ਕਮਿਉਨਟੀ ਹਾਲ, ਰੈਸਟੋਰੈਂਟ, ਬਾਰ, ਕਸੀਨੋ, ਖੇਡਾਂ, ਅੰਦਰੂਨੀ ਮਨੋਰੰਜਨ ਅਤੇ ਬਿੱਗੋ ਹਾਲ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅੰਤਿਮ ਸੰਸਕਾਰ, ਵਿਆਹ ਅਤੇ ਪਾਰਟੀ ਦੌਰਾਨ ਹਾਲ 50 ਵਿਅਕਤੀ ਅਤੇ ਬਾਹਰ 100 ਵਿਅਕਤੀਆਂ ਦੇ ਇਕੱਠ ਨੂੰ ਮਨਜ਼ੂਰੀ ਹੋਵੇਗੀ। ਧਾਰਮਿਕ ਸਥਾਨਾਂ, ਕੈਫੇ, ਬਾਰ, ਕਸੀਨੋ ਵਿਚ ਗਿਣਤੀ ਸ਼ਰਤ ਨਹੀਂ ਹੋਵੇਗੀ ਪਰ ਆਪਸੀ 2 ਮੀਟਰ ਦਾ ਫਾਸਲਾ ਲਾਜ਼ਮੀ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …