-14.6 C
Toronto
Saturday, January 31, 2026
spot_img
Homeਜੀ.ਟੀ.ਏ. ਨਿਊਜ਼ਫੈੱਡਰਲ ਲਿਬਰਲ ਸਰਕਾਰ ਆਪਣੇ ਵਰਕਰਾਂ ਤੇ ਉਦਯੋਗਾਂ ਦੇ ਸਮਰਥਨ ਲਈ ਖੜ੍ਹੀ ਰਹੇਗੀ...

ਫੈੱਡਰਲ ਲਿਬਰਲ ਸਰਕਾਰ ਆਪਣੇ ਵਰਕਰਾਂ ਤੇ ਉਦਯੋਗਾਂ ਦੇ ਸਮਰਥਨ ਲਈ ਖੜ੍ਹੀ ਰਹੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼
ਅਮਰੀਕਾ ਨੇ ਅਗਸਤ ਵਿਚ ਲਾਗੂ ਕੀਤੇ ਗਏ ਕੈਨੇਡੀਅਨ ਐਲੂਮੀਨੀਅਮ ‘ਤੇ ਆਪਣਾ 10 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਇਹ ਫੈਸਲਾ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਇਸਦੇ ਜਵਾਬ ਵਿਚ ਅਮਰੀਕਾ ਦੇ ਉਤਪਾਦਾਂ ‘ਤੇ ਟੈਰਿਫ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਆਇਆ ਹੈ।
ਅਮਰੀਕਾ ਵੱਲੋਂ ਲਏ ਗਏ ਇਸ ਫੈਸਲੇ ਦਾ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਸਵਾਗਤ ਕੀਤਾ ਅਤੇ ਕਿਹਾ, ”ਇਸ ਟੈਰਿਫ ਨਾਲ ਸਰਹੱਦ ਦੇ ਦੋਵਾਂ ਪਾਸਿਆਂ ਤੋਂ ਮਜ਼ਦੂਰਾਂ ਅਤੇ ਉਦਯੋਗਾਂ ਨੂੰ ਨੁਕਸਾਨ ਪਹੁੰਚਣਾ ਸੀ। ਫੈੱਡਰਲ ਲਿਬਰਲ ਸਰਕਾਰ ਵੱਲੋਂ ਸਮੇਂ ਸਿਰ ਲਏ ਗਏ ਸਹੀ ਫੈਸਲੇ ਨਾਲ ਹੀ ਅਜਿਹਾ ਸੰਭਵ ਹੋ ਸਕਿਆ ਹੈ। ਇਹ ਟੀਮ ਕੈਨੇਡਾ ਦੀ ਪਹੁੰਚ ਦਾ ਪ੍ਰਮਾਣ ਹੈ ਕਿਉਂਕਿ ਫੈੱਡਰਲ ਸਰਕਾਰ ਨੇ ਸਾਰੇ ਕੈਨੇਡੀਅਨ ਐਲੂਮੀਨੀਅਮ ‘ਤੇ ਇਹ ਨਾਜਾਇਜ਼ ਦਰਾਂ ਹਟਾਉਣ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ।” ਕੈਨੇਡਾ ਫੈੱਡਰਲ ਸਰਕਾਰ ਹਮੇਸ਼ਾ ਆਪਣੇ ਵਰਕਰਾਂ ਅਤੇ ਆਪਣੇ ਉਦਯੋਗਾਂ ਦੇ ਸਮਰਥਨ ਲਈ ਖੜ੍ਹੀ ਰਹੇਗੀ। ਅਸੀਂ ਹਮੇਸ਼ਾ ਰਾਸ਼ਟਰੀ ਹਿੱਤਾਂ ਲਈ ਖੜ੍ਹੇ ਰਹਾਂਗੇ। ਯੂਐਸਟੀਆਰ ਨੇ ਕਿਹਾ ਕਿ ਜੇ ਕੈਨੇਡੀਅਨ ਨਿਰਯਾਤ ਇਕ ਨਿਸ਼ਚਤ ਪੱਧਰ ਤੋਂ ਵਧ ਜਾਂਦਾ ਹੈ ਤਾਂ ਟੈਰਿਫ ਫਿਰ ਤੋਂ ਲਾਗੂ ਕੀਤੇ ਜਾ ਸਕਦੇ ਹਨ, ਜਿਸਦੇ ਜਵਾਬ ‘ਚ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਮੁੜ ਤੋਂ ਜਵਾਬ ਦੇਣ ਤੋਂ ਨਹੀਂ ਹਿਚਕਿਚਾਏਗਾ।
ਉਹਨਾਂ ਨੇ ਸਪੱਸ਼ਟ ਕੀਤਾ ਕਿ ਜੇ ਭਵਿੱਖ ਵਿੱਚ ਸਾਡੇ ਐਲੂਮੀਨੀਅਮ ਦੇ ਨਿਰਯਾਤ ਉੱਤੇ ਟੈਰਿਫ ਮੁੜ ਲਾਗੂ ਕੀਤੇ ਜਾਣ ਦਾ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਕੈਨੇਡਾ ਬਿਲਕੁਲ ਡਾਲਰ-ਪ੍ਰਤੀ-ਡਾਲਰ ਟੈਰਿਫਾਂ ਦਾ ਬਦਲਾ ਲਵੇਗਾ ਜਿਵੇਂ ਕਿ ਅਸੀਂ ਪਿਛਲੇ ਸਮੇਂ ਵਿੱਚ ਕੀਤਾ ਹੈ।

RELATED ARTICLES
POPULAR POSTS