Breaking News
Home / ਜੀ.ਟੀ.ਏ. ਨਿਊਜ਼ / 50 ਹਜ਼ਾਰ ਲੋਕਾਂ ਦੀ ਅਪੀਲ ਦਰਕਿਨਾਰ, ਟਰੱਕ ਚਲਾਉਂਦੇ ਫੜੇ ਗਏ ਜੋਬਨ ਨੂੰ 15 ਜੂਨ ਤੱਕ ਛੱਡਣਾ ਹੋਵੇਗਾ ਕੈਨੇਡਾ

50 ਹਜ਼ਾਰ ਲੋਕਾਂ ਦੀ ਅਪੀਲ ਦਰਕਿਨਾਰ, ਟਰੱਕ ਚਲਾਉਂਦੇ ਫੜੇ ਗਏ ਜੋਬਨ ਨੂੰ 15 ਜੂਨ ਤੱਕ ਛੱਡਣਾ ਹੋਵੇਗਾ ਕੈਨੇਡਾ

ਮਕੈਨੀਕਲ ਇੰਜੀਨੀਅਰ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਫੜਿਆ ਗਿਆ ਸੀ, ਹਰ ਸਾਲ 48000 ਵਿਦਿਆਰਥੀ ਜਾਂਦੇ ਹਨ ਕੈਨੇਡਾ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਬੋਲੇ : ਸੈਂਟੀਮੈਂਟਲ ਹੋਣ ਦੀ ਜ਼ਰੂਰਤ ਨਹੀਂ, ਇਥੇ ਕਾਨੂੰਨ ਸਾਰਿਆਂ ਦੇ ਲਈ ਬਰਾਬਰ
ਟੋਰਾਂਟੋ : ਕੈਨੇਡਾ ‘ਚ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਟਰੱਕ ਚਲਾਉਂਦੇ ਫੜੇ ਗਏ ਜੋਬਨਪ੍ਰੀਤ ਨੂੰ 15 ਜੂਨ ਤੋਂ ਪਹਿਲਾਂ-ਪਹਿਲਾਂ ਭਾਰਤ ਵਾਪਸ ਜਾਣਾ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸ਼ਨੀਵਾਰ ਨੂੰ ਬਰੈਂਪਟਨ ‘ਚ ਕਿਹਾ ਕਿ ਜੋਬਨਪ੍ਰੀਤ ਦੇ ਮਾਮਲੇ ‘ਚ ਭਾਵੁਕ ਹੋਣ ਦੀ ਜ਼ਰੂਰਤ ਨਹੀਂ ਹੈ। ਜੋਬਨਪ੍ਰੀਤ ਪੜ੍ਹਨ ਲਈ ਆਇਆ, ਕੰਮ ਕਰਨ ਲਈ ਨਹੀਂ। ਕੰਮ ਕਰਨ ਤੋਂ ਪਹਿਲਾਂ ਉਸ ਨੂੰ ਪੜ੍ਹਾਈ ਮੁਕੰਮਲ ਕਰਕੇ ਵਰਕ ਪਰਮਿਟ ਅਪਲਾਈ ਕਰਨਾ ਚਾਹੀਦਾ ਸੀ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਨਿਯਮਾਂ ਦਾ ਪਾਲਣ ਜ਼ਰੂਰੀ ਹੈ। ਜਬਨਪ੍ਰੀਤ ਅਗਸਤ 2015 ‘ਚ ਕੈਨੇਡਾ ਗਿਆ ਸੀ ਅਤੇ 13 ਦਸੰਬਰ 2017 ਨੂੰ ਮਾਂਟਰੀਅਲ ਤੋਂ ਟਰੱਕ ਲੈ ਕੇ ਟੋਰਾਂਟੋ ਵਾਪਸ ਆਉਂਦੇ ਸਮੇਂ ਫੜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਹਰ ਸਾਲ ਲਗਭਗ 48000 ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਆਉਂਦੇ ਹਨ।
ਵਿਦੇਸ਼ ਤੋਂ ਸਟੱਡੀ ਵੀਜ਼ੇ ‘ਤੇ ਆਏ ਵਿਦਿਆਰਥੀ, ਸ਼ਨੀਵਾਰ, ਐਤਵਾਰ ਨੂੂੰ ਛੱਡ 5 ਦਿਨ ‘ਚ 20 ਘੰਟੇ ਤੱਕ ਕੰਮ ਕਰ ਸਕਦੇ ਹਨ
ਪੜ੍ਹਾਈ ਦਾ ਖਰਚਾ ਕੱਢਣ ਦੇ ਲਈ ਕਰਨੇਹੀ ਪੈਂਦੇ ਹਨ ਛੋਟੇ-ਮੋਟੇ ਕੰਮ
ਪੜ੍ਹਾਈ ਦੇ ਲਈ ਪੰਜਾਬ ਤੋਂ ਕੈਨੇਡਾ ਅਤੇ ਹੋਰ ਦੇਸ਼ਾਂ ‘ਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਵਿਦੇਸ਼ੀ ਕਾਲਜਾਂ ‘ਚ ਪੜ੍ਹਾਈ ਸੌਖੀ ਨਹੀਂ ਹੈ ਅਤੇ ਜ਼ਿਆਦਾ ਵਿਦਿਆਰਥੀਆਂ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਕੈਨੇਡਾ ‘ਚ ਸਟੱਡੀ ਵੀਜ਼ੇ ‘ਤੇ ਆਉਣ ਵਾਲੇ ਵਿਦਿਆਰਥੀ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਹਫਤੇ ‘ਚ 5 ਦਿਨ 4 ਘੰਟੇ ਪ੍ਰਤੀ ਦਿਨ ਦੇ ਹਿਸਾਬ ਨਾਲ 20 ਘੰਟੇ ਤੱਕ ਕੰਮ ਕਰ ਸਕਦੇ ਹਨ। ਇਸ ਤੋਂ ਜ਼ਿਆਦਾ ਕੰਮ ਕਰਦੇ ਹੋਏ ਫੜੇ ਜਾਣ ‘ਤੇ ਕੈਨੇਡਾ ਸਰਕਾਰ ਵਿਦਿਆਰਥੀਆਂ ਨੂੰ ਭਾਰਤ ਵਾਪਸ ਭੇਜ ਸਕਦੀ ਹੈ। ਜੋਬਨਪ੍ਰੀਤ ਸਿੰਘ ਦੇ ਨਾਲ ਅਜਿਹਾ ਹੀ ਹੋਇਆ ਹੈ। ਜੋਬਨਪ੍ਰੀਤ ਨੂੰ ਹਰ ਹਾਲਤ ‘ਚ ਭਾਰਤ ਵਾਪਸ ਜਾਣਾ ਪਵੇਗਾ
ਆਨਲਾਈਨ ਕੰਪੇਨ ‘ਚ ਸੰਧੂ ਬੋਲੇ, ਕੰਮ ਕਰਨਾ ਗੁਨਾਹ ਨਹੀਂ ਹੋ ਸਕਦਾ
ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਕਾਰਵਾਈ ਤੋਂ ਬਚਣ ਦੇ ਲਈ ਜੋਬਨਪ੍ਰੀਤ ਨੇ ਆਨਲਾਈਨ ਕੰਪੇਨ ਚਲਾਈ ਜਿਸ ਦਾ 50,000 ਤੋਂ ਜ਼ਿਆਦਾ ਲੋਕਾਂ ਨੇ ਸਮਰਥਨ ਕੀਤਾ ਹੈ। ਕੰਪੇਨ ‘ਚ ਸੰਧੂ ਨੇ ਕਿਹਾ ਕਿ ਮੈਂ ਕੋਈ ਕਤਲ ਨਹੀਂ ਕੀਤਾ, ਕਿਸੇ ਨੂੰ ਲੁੱਟਿਆ ਨਹੀਂ ਹੈ, ਆਪਣੀ ਪੜ੍ਹਾਈ ਜਾਰੀ ਰੱਖਣ ਦੇ ਲਈ ਸਖਤ ਮਿਹਨਤ ਕੀਤੀ ਹੈ। ਮਿਹਨਤ ਕਰਨਾ ਕੋਈ ਗੁਨਾਹ ਨਹੀਂ ਹੋ ਸਕਦਾ। ਮੇਰੀ ਮਦਦ ਕਰੋ ਤਾਂ ਕਿ ਕੈਨੇਡਾ ‘ਚ ਰਹਿ ਸਕਾਂ।
ਨਿਯਮਾਂ ਦਾ ਪਾਲਣ ਤਾਂ ਕਰਨਾ ਹੀ ਹੋਵੇਗਾ : ਰੂਬੀ ਸਹੋਤਾ
ਬਰੈਂਪਟਨ ਉਤਰੀ ਤੋਂ ਪੰਜਾਬੀ ਐਮ ਪੀ ਰੂਬੀ ਸਹੋਤਾ ਨੇ ਕਿਹਾ ਕਿ ਜੋਬਨਪ੍ਰੀਤ ਦਾ ਕੇਸ ਸੁਣ ਕੇ ਦਿਲ ਭਰ ਆਇਆ। ਜੋਬਨ ਦੇ ਨਾਲ ਸਾਡੀ ਪੂਰੀ ਹਮਦਰਦੀ ਹੈ। ਵਿਦੇਸ਼ ਤੋਂ ਆਏ ਵਿਦਿਆਰਥੀਆਂ ਦੇ ਲਈ ਤਹਿ ਨਿਯਮਾਂ ਦੀ ਉਲੰਘਣਾ ਪਾਏ ਜਾਣ ‘ਤੇ ਕਾਰਵਾਈ ਹੋਣੀ ਹੀ ਹੈ। ਬਰੈਂਪਟਨ ਦੱਖਣ ਤੋਂ ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਅਸੀਂ ਕੈਨੇਡਾ ਪੜ੍ਹਨ ਆਏ ਸਾਰੇ ਵਿਦਿਆਰਥੀਆਂ ਦੀ ਬੇਹਤਰੀ ਚਾਹੁੰਦੇ ਹਨ। ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਸਮੇਂ ਦਿੱਕਤ ਸਾਹਮਣੇ ਆਉਂਦੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …