ਮਿਸੀਸਾਗਾ : ਪਿਛਲੇ ਸਾਲ ਕੈਨੇਡਾ ਸਰਕਾਰ ਵੱਲੋਂ ਸਪਾਊਸਲ ਸਪਾਂਸਰਸ਼ਿਪ ਪ੍ਰੋਗਰਾਮ ਵਿੱਚ ਕਈ ਅਹਿਮ ਸੁਧਾਰ ਕੀਤੇ ਗਏ ਹਨ। ਹੁਣ ਕੈਨੇਡੀਅਨਾਂ ਤੇ ਪਰਮਾਨੈਂਟ ਵਾਸੀਆਂ ਨੂੰ ਆਪਣੇ ਪਤੀ ਜਾਂ ਪਤਨੀ ਨਾਲ ਦੁਬਾਰਾ ਇਕੱਠਾ ਹੋਣਾ ਹੋਰ ਵੀ ਸੁਖਾਲਾ ਹੋ ਜਾਵੇਗਾ।
ਦਸੰਬਰ 2016 ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਇਹ ਐਲਾਨ ਕੀਤਾ ਕਿ ਉਹ ਸਪਾਊਸਲ ਬਿਨੈਕਾਰਾਂ ਵਾਲਾ ਬੈਕਲੌਗ 80 ਫੀਸਦੀ ਤੱਕ ਘਟਾਉਣਗੇ ਤੇ ਇਸ ਲਈ ਪ੍ਰੋਸੈਸਿੰਗ ਦਾ ਸਮਾਂ ਘਟਾ ਕੇ 12 ਮਹੀਨੇ ਕੀਤਾ ਜਾਵੇਗਾ। ਇਸ ਦੌਰਾਨ ਇਹ ਐਲਾਨ ਵੀ ਕੀਤਾ ਗਿਆ ਕਿ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਪ੍ਰੋਸੈੱਸ ਨੂੰ ਵਧੇਰੇ ਪ੍ਰਭਾਵੀ ਤੇ ਸੁਖਾਲਾ ਬਣਾਉਣ ਲਈ ਵੀ ਸੁਧਾਰ ਕੀਤਾ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਐਲਾਨ ਕੀਤਾ ਕਿ ਸਰਕਾਰ ਸਫਲਤਾਪੂਰਬਕ ਆਪਣੀਆਂ ਹੇਠ ਲਿਖੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਰਹੀ ਹੈ: 7 ਦਸੰਬਰ, 2016 ਨੂੰ ਜਿਹੜੇ 80 ਫੀਸਦੀ ਤੋਂ ਵੱਧ ਗਲੋਬਲ ਸਪਾਊਸਲ ਸਪਾਂਸਰਸ਼ਿਪ ਬੈਕਲੌਗ ਦੇ ਦਾਇਰੇ ਵਿੱਚ ਆਉਂਦੇ ਸਨ ਉਨ੍ਹਾਂ ਦੀਆਂ ਅਰਜ਼ੀਆਂ ਉੱਤੇ ਹੁਣ ਫਾਈਨਲ ਫੈਸਲਾ ਆ ਜਾਵੇਗਾ। ਅਸੀਂ ਸਪਾਊਸਲ ਸੂਚੀ 75,000 ਅਰਜ਼ੀਆਂ ਤੋਂ ਘਟਾ ਕੇ 31 ਦਸੰਬਰ, 2017 ਤੱਕ 15,000 ਕਰ ਦਿੱਤੀ।
31 ਦਸੰਬਰ, 2017 ਤੱਕ ਅਸੀਂ ਦਸੰਬਰ 2016 ਵਿੱਚ ਹਾਸਲ ਹੋਈਆਂ 80 ਫੀਸਦੀ ਸਪਾਊਸਲ ਅਰਜ਼ੀਆਂ ਨੂੰ ਪ੍ਰੋਸੈੱਸ ਕਰਨ ਦੀ ਆਪਣੀ ਵਚਨਬੱਧਤਾ ਪੂਰੀ ਕੀਤੀ। ਇਸ ਤੋਂ ਇਲਾਵਾ ਦਸੰਬਰ 2016 ਵਿੱਚ ਨਵੇਂ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਪੈਕੇਜ ਨੂੰ ਪੇਸ਼ ਕਰਨ ਤੋਂ ਬਾਅਦ ਆਈਆਰਸੀਸੀ ਨੇ ਕਲਾਇੰਟ ਨੂੰ ਪ੍ਰਤੀਕਿਰਿਆ ਦੇਣੀ ਤੇ ਫੀਡਬੈਕ ਲੈਣੀ ਜਾਰੀ ਰੱਖੀ ਤਾਂ ਕਿ ਐਪਲੀਕੇਸ਼ਨ ਪ੍ਰਕਿਰਿਆ ਵਿੱਚ ਹੋਰ ਸੁਧਾਰ ਕੀਤਾ ਜਾ ਸਕੇ ਤੇ ਸਪਾਂਸਰਜ਼ ਤੇ ਬਿਨੈਕਾਰਾਂ ਲਈ ਕਾਰਵਾਈ ਕਰਨਾ ਸੁਖਾਲਾ ਬਣਾਇਆ ਜਾ ਸਕੇ। ਨਤੀਜੇ ਵਜੋਂ ਜੂਨ 2017 ਵਿੱਚ ਅਸੀਂ ਐਪਲੀਕੇਸ਼ਨ ਪੈਕੇਜ ਵਿੱਚ ਵੱਡੀ ਗਿਣਤੀ ਸੁਧਾਰ ਕੀਤੇ। ਅਸੀਂ ਐਪਲੀਕੇਸ਼ਨ ਕਿੱਟ ਤੇ ਪ੍ਰਕਿਰਿਆ ਵਿੱਚ ਸੁਧਾਰ ਲਈ ਅਗਲੀਆਂ ਅਪਡੇਟ ਪੇਸ਼ ਕੀਤੀਆਂ ਹਨ ਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਅਰਜ਼ੀਆਂ ਨੂੰ ਪ੍ਰੋਸੈੱਸ ਕਰ ਸਕੀਏ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …