ਬਰੈਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ 20 ਸਾਲਾ ਸਰਬਜਿੰਦਰ ਕੌਰ ਗਿੱਲ (ਡੌਲੀ) ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਡੌਲੀ ਦੇ ਪਰਿਵਾਰਕ ਰਿਸ਼ਤੇਦਾਰ ਬਲਜਿੰਦਰ ਸੰਧੂ ਅਨੁਸਾਰ ਡੌਲੀ ਆਪਣੀਆਂ ਸਹੇਲੀਆਂ ਨਾਲ ਟੋਬਰਮੋਰੀ ਇਲਾਕੇ ਵਿਚ ਘੁੰਮਣ ਗਈ ਸੀ।ਇਸ ਦੌਰਾਨ ਅਚਾਨਕ ਪਾਣੀ ‘ਚ ਪੈਰ ਤਿਲਕ ਗਿਆ ਤੇ ਉਹ ਡੁੱਬ ਗਈ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਫਿਰੋਜ਼ਪੁਰ ਦੇ ਪਿੰਡ ਫ਼ਿਰੋਜ਼ਸ਼ਾਹ (ਫੇਰੂ ਸ਼ਹਿਰ) ਦੇ ਹਰਦੀਪ ਸਿੰਘ ਗਿੱਲ ਦੀ ਬੇਟੀ ਸੀ।
ਬਰੈਂਪਟਨ ‘ਚ ਪੰਜਾਬੀ ਵਿਦਿਆਰਥਣ ਦੀ ਪਾਣੀ ‘ਚ ਡੁੱਬਣ ਕਾਰਨ ਮੌਤ
RELATED ARTICLES

