Breaking News
Home / ਜੀ.ਟੀ.ਏ. ਨਿਊਜ਼ / ਹੈਲਥ ਏਜੰਸੀਆਂ ਨੂੰ ਇਕ ਛੱਤ ਥੱਲੇ ਲਿਆਵੇਗੀ ਉਨਟਾਰੀਓ ਸਰਕਾਰ

ਹੈਲਥ ਏਜੰਸੀਆਂ ਨੂੰ ਇਕ ਛੱਤ ਥੱਲੇ ਲਿਆਵੇਗੀ ਉਨਟਾਰੀਓ ਸਰਕਾਰ

ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਹੈਲਥ ਏਜੰਸੀਆਂ ਨੂੰ ਇਕੱਠੇ ਕਰਕੇ ਸੀ.ਈ.ਓਜ਼. ਦੀ ਛੁੱਟੀ ਕਰਨ ਜਾ ਰਹੀ ਹੈ। ਇਸਦੇ ਚੱਲਦਿਆਂ ਸਰਕਾਰ ਵੱਲੋਂ ਪ੍ਰੋਵਿੰਸ ਦੀਆਂ ਵੱਡੀਆਂ ਹੈਲਥ ਏਜੰਸੀਆਂ ਜਿਵੇਂ ਕਿ ਕੈਂਸਰ ਕੇਅਰ ਓਨਟਾਰੀਓ ਤੇ ਈਹੈਲਥ ਨੂੰ ਇੱਕ ਛੱਤ ਥੱਲੇ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ 9 ਲੋਕਲ ਹੈਲਥ ਇੰਟੇਗ੍ਰੇਸ਼ਨ ਨੈੱਟਵਰਕਜ਼ ਦੇ ਸੀਈਓਜ਼ ਦੀ ਨੌਕਰੀ ਤੋਂ ਛੁੱਟੀ ਹੋ ਜਾਵੇਗੀ। ਇਨ੍ਹਾਂ ਸੀਈਓਜ਼ ਨੂੰ ਮੁਆਵਜੇ ਵਜੋਂ ਕੁੱਲ 3 ਮਿਲੀਅਨ ਡਾਲਰ ਦਿੱਤੇ ਜਾਣਗੇ। ਇਸ ਫੈਸਲੇ ਤੋਂ ਬਾਅਦ ਪ੍ਰੋਵਿੰਸ ਦੀਆਂ 14 ਐਲ.ਐਚ.ਆਈ.ਐਨ.ਐੱਸ. ਤੇ ਛੇ ਹੈਲਥ ਏਜੰਸੀਆਂ ਨੂੰ ਇੱਕਠਿਆਂ ਕਰ ਦਿੱਤਾ ਜਾਵੇਗਾ ਤੇ ਓਨਟਾਰੀਓ ਹੈਲਥ ਨਾਂ ਦੀ ਇੱਕ ਸੁਪਰ ਏਜੰਸੀ ਬਣਾਈ ਜਾਵੇਗੀ। ਇਸ ਨਾਲ ਸਾਲ ਵਿੱਚ ਅੰਦਾਜ਼ਨ 350 ਮਿਲੀਅਨ ਡਾਲਰ ਦੀ ਬਚਤ ਹੋਵੇਗੀ। ਇਸ ਪ੍ਰਕਿਰਿਆ ਦੇ ਅਗਲੇ ਕਦਮ ਤਹਿਤ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਇਹ ਐਲਾਨ ਕੀਤਾ ਕਿ ਇਨ੍ਹਾਂ ਛੇ ਵਿੱਚੋਂ ਪੰਜ ਏਜੰਸੀਆਂ ਨੂੰ 2 ਦਸੰਬਰ ਤੱਕ ਓਨਟਾਰੀਓ ਹੈਲਥ ਕੋਲ ਟਰਾਂਸਫਰ ਕਰ ਦਿੱਤਾ ਜਾਵੇਗਾ। ਟ੍ਰਿਲੀਅਮ ਗਿਫਟ ਆਫ ਲਾਈਫ ਨੈੱਟਵਰਕ, ਜੋ ਕਿ ਆਰਗਨ, ਟਿਸੂ ਡੋਨੇਸ਼ਨ ਤੇ ਟਰਾਂਸਪਲਾਂਟੇਸ਼ਨ ਸਰਵਿਸਿਜ਼ ਲਈ ਜ਼ਿੰਮੇਵਾਰ ਹੈ, ਨੂੰ ਬਾਅਦ ਵਿੱਚ ਬਦਲੀ ਕੀਤਾ ਜਾਵੇਗਾ। ਐਲੀਅਟ ਨੇ ਆਖਿਆ ਕਿ ਇਨ੍ਹਾਂ ਤਬਦੀਲੀਆਂ ਦਾ ਮਰੀਜ਼ਾਂ ਉੱਤੇ ਕੋਈ ਅਸਰ ਨਹੀਂ ਹੋਵੇਗਾ ਤੇ ਨਾ ਹੀ ਕਰਮਚਾਰੀਆਂ ਨੂੰ ਹੀ ਕੋਈ ਦਿੱਕਤ ਆਵੇਗੀ। ਉਨ੍ਹਾਂ ਨੂੰ ਪਹਿਲਾਂ ਵਾਲਾ ਕੰਮ ਹੀ ਕਰਨਾ ਹੋਵੇਗਾ।

Check Also

ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ

ਕੈਨੇਡਾ ਸਰਕਾਰ ਨੇ ਕਿਸੇ ਵੀ ਕੈਟਾਗਿਰੀ ਵਿਚ ਟੈਸਟ ਖਤਮ ਕਰਨ ਦਾ ਨਹੀਂ ਕੀਤਾ ਕੋਈ ਐਲਾਨ …