ਮਰੀਜ਼ ਆਪਣੀ ਸਿਹਤ ਸਬੰਧੀ ਰਿਕਾਰਡ ਵੀ ਆਨਲਾਈਨ ਕਰ ਸਕਣਗੇ ਚੈਕ
ਓਨਟਾਰੀਓ/ਬਿਊਰੋ ਨਿਊਜ਼
ਉਨਟਾਰੀਓ ਸਰਕਾਰ ਹੁਣ ਹੈਲਥ ਸਿਸਟਮ ਨੂੰ ਡਿਜ਼ੀਟਲ ਕਰਨ ਜਾ ਰਹੀ ਹੈ। ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦਾ ਕਹਿਣਾ ਹੈ ਕਿ ਆਉਂਦੇ ਦੋ ਸਾਲਾਂ ਵਿੱਚ ਮਰੀਜ਼ ਆਪਣੀਆਂ ਐਪੁਆਇੰਟਮੈਂਟਜ਼ ਆਨਲਾਈਨ ਬੁੱਕ ਕਰਵਾ ਸਕਣਗੇ ਤੇ ਆਪਣੇ ਸਿਹਤ ਸਬੰਧੀ ਰਿਕਾਰਡ ਨੂੰ ਆਨਲਾਈਨ ਚੈੱਕ ਕਰ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਡਿਜੀਟਲ ਫਰਸਟ ਹੈਲਥ ਸਟਰੈਟੇਜੀ ਅਪਨਾਉਣ ਜਾ ਰਹੀ ਹੈ। ਜੋ ਕਿ 2021-22 ਤੱਕ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ। ਐਲੀਅਟ ਦਾ ਕਹਿਣਾ ਹੈ ਕਿ ਇਸ ਰਣਨੀਤੀ ਤਹਿਤ ਲੋਕ ਹੈਲਥ ਕੇਅਰ ਪ੍ਰੋਫੈਸ਼ਨਲਜ਼ ਨਾਲ ਸੁਖਾਲੇ ਢੰਗ ਨਾਲ ਵੀਡੀਓ ਵਿਜ਼ਿਟਸ ਕਰ ਸਕਣਗੇ ਤੇ ਅਕਸਰ ਗੱਲ ਕਰ ਸਕਣਗੇ ਤੇ ਮਰੀਜ਼ਾਂ ਦਾ ਰਿਕਾਰਡ ਵੀ ਕਿਤੇ ਮਰਜ਼ੀ ਜਾਂਚਿਆਂ ਜਾ ਸਕੇਗਾ।
ਉਨ੍ਹਾਂ ਆਖਿਆ ਕਿ ਮਰੀਜ਼ ਆਨਲਾਈਨ ਹੀ ਐਪੁਆਂਇੰਟਮੈਂਟਜ਼ ਬੁੱਕ ਕਰਵਾ ਸਕਿਆ ਕਰਨਗੇ ਤੇ ਉਨ੍ਹਾਂ ਦੇ ਸਕਿਓਰ ਹੈਲਥ ਰਿਕਾਰਡ ਦੀ ਜਾਂਚ ਕਰ ਸਕਣਗੇ। ਓਨਟਾਰੀਓ ਹੈਲਥ ਟੀਮਾਂ, ਜੋ ਕਿ ਨਵੀਂ ਕੇਅਰ ਕੋਆਰਡੀਨੇਸ਼ਨ ਸਿਸਟਮ ਦਾ ਕੇਂਦਰੀ ਹਿੱਸਾ ਹੋਣਗੀਆਂ ਮਰੀਜ਼ਾਂ ਸਬੰਧੀ ਜਾਣਕਾਰੀ ਇਕੱਠੀ ਕਰਨ, ਸਾਂਝੀ ਕਰਨ ਤੇ ਉਸ ਨੂੰ ਉਨ੍ਹਾਂ ਦੀ ਬਿਹਤਰ ਸੰਭਾਲ ਲਈ ਵਰਤਣ ਦੇ ਸਮਰੱਥ ਹੋਣਗੀਆਂ। ਐਲੀਅਟ ਦਾ ਕਹਿਣਾ ਹੈ ਕਿ ਇਸ ਤੋਂ ਭਾਵ ਇਹ ਹੈ ਕਿ ਮਰੀਜ਼ਾਂ ਨੂੰ ਵਾਰੀ-ਵਾਰੀ ਆਪਣੀ ਗੱਲ, ਤਕਲੀਫ ਨਹੀਂ ਦੱਸਣੀ ਹੋਵੇਗੀ। ਇਸ ਨਾਲ ਪਰਸਨਲ ਹੈਲਥ ਇਨਫਰਮੇਸ਼ਨ ਪ੍ਰੋਟੈਕਸ਼ਨ ਐਕਟ ਵੀ ਮਜ਼ਬੂਤ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …