Breaking News
Home / ਜੀ.ਟੀ.ਏ. ਨਿਊਜ਼ / ਜਗਮੀਤ ਸਿੰਘ ਨੇ ਬਰਨਾਬੀ ਤੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕੀਤੀ

ਜਗਮੀਤ ਸਿੰਘ ਨੇ ਬਰਨਾਬੀ ਤੋਂ ਜ਼ਿਮਨੀ ਚੋਣ ਲੜਨ ਦੀ ਤਿਆਰੀ ਕੀਤੀ

ਬੀਸੀ: ਐਨਡੀਪੀ ਆਗੂ ਜਗਮੀਤ ਸਿੰਘ ਬਰਨਾਬੀ ਸਾਊਥ ਤੋਂ ਜ਼ਿਮਨੀ ਚੋਣ ਲੜਨ ਲਈ ਤਿਆਰ ਹਨ। ਲੰਘੇ ਬੁੱਧਵਾਰ ਨੂੰ ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਬਰਨਾਬੀ ਸਾਊਥ ਤੋਂ ਜ਼ਿਮਨੀ ਚੋਣ ਲੜਨਗੇ ਵੀ ਅਤੇ ਸੀਟ ਜਿੱਤ ਕੇ ਵੀ ਵਿਖਾਉਣਗੇ। ਜ਼ਿਕਰਯੋਗ ਹੈ ਕਿ ਇਹ ਸੀਟ ਐਨਡੀਪੀ ਦੇ ਸਾਬਕਾ ਐਮਪੀ ਕੈਨੇਡੀ ਸਟੀਵਾਰਟ ਕੋਲ ਸੀ ਤੇ ਉਨ੍ਹਾਂ ਵੈਨਕੂਵਰ ਵਿੱਚ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਹਿੱਸਾ ਲੈਣ ਲਈ ਇਹ ਸੀਟ ਛੱਡ ਦਿੱਤੀ। ਇੱਕ ਫਿਲਮ ਪ੍ਰੋਡਕਸ਼ਨ ਸਟੂਡੀਓ ਵਿੱਚ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਉਹ ਇਸ ਲਈ ਇਹ ਚੋਣ ਲੜ ਰਹੇ ਹਨ ਤਾਂ ਕਿ ਸਰਕਾਰ ਨੂੰ ਹਾਊਸਿੰਗ ਵਿੱਚ ਨਿਵੇਸ਼ ਕਰਨ ਤੇ ਫਾਰਮਾਕੇਅਰ ਵਿੱਚ ਨਿਵੇਸ਼ ਕਰਨ ਲਈ ਰਾਜ਼ੀ ਕਰ ਸਕਣ। ਉਨ੍ਹਾਂ ਆਖਿਆ ਕਿ ਉਹ ਇਸ ਲਈ ਵੀ ਇਸ ਚੋਣ ਵਿੱਚ ਹਿੱਸਾ ਲੈ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਡੀ ਸਰਕਾਰ ਜਨਤਾ ਦੇ ਕਈ ਬਿਲੀਅਨ ਡਾਲਰ 65 ਸਾਲ ਪੁਰਾਣੀ ਵਾਰੀ ਵਾਰੀ ਲੀਕ ਹੋਣ ਵਾਲੀ ਪਾਈਪਲਾਈਨ ਵਿੱਚ ਲਾਵੇ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਅੱਜ ਤੇ ਕੱਲ੍ਹ ਸਵੱਛ ਊਰਜਾ ਵਿੱਚ ਨਿਵੇਸ਼ ਕਰੇ, ਕਲੀਨ ਐਨਰਜੀ ਜੌਬਜ਼ ਪੈਦਾ ਕਰੇ। ਜਗਮੀਤ ਸਿੰਘ ਨੇ ਪਾਈਪਲਾਈਨ ਦੇ ਪਸਾਰ ਦਾ ਵਿਰੋਧ ਕੀਤਾ ਤੇ ਇਸ ਸਬੰਧ ਵਿੱਚ ਸਹੀ ਢੰਗ ਨਾਲ ਵਾਤਾਵਰਣ ਸਬੰਧੀ ਮੁਲਾਂਕਣ ਕਰਵਾਉਣ ਦੀ ਮੰਗ ਵੀ ਕੀਤੀ। ਹਾਲਾਂਕਿ ਜਗਮੀਤ ਸਿੰਘ ਉਸ ਹਲਕੇ ‘ਚ ਨਹੀਂ ਰਹਿੰਦੇ ਜਿੱਥੋਂ ਉਹ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ ਪਰ ਉਨ੍ਹਾਂ ਆਖਿਆ ਕਿ ਕੌਮੀ ਆਗੂ ਉਨ੍ਹਾਂ ਮੁੱਦਿਆਂ ਦੀ ਅਗਵਾਈ ਕਰ ਸਕਦਾ ਹੈ ਜਿਹੜੇ ਬਰਨਾਬੀ ਦੇ ਲੋਕਾਂ ਲਈ ਅਹਿਮ ਹਨ। ਚੁਣੇ ਜਾਣ ਤੋਂ ਬਾਅਦ ਉਨ੍ਹਾਂ ਆਪਣੀ ਪਤਨੀ ਨਾਲ ਹਲਕੇ ਵਿੱਚ ਆ ਕੇ ਵਸਣ ਦਾ ਵਾਅਦਾ ਵੀ ਕੀਤਾ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …