Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ‘ਚ ਲਿਆਂਦਾ ਮਤਾ ਦੂਜੀ ਵਾਰ ਹੋਇਆ ਫੇਲ੍ਹ

ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ‘ਚ ਲਿਆਂਦਾ ਮਤਾ ਦੂਜੀ ਵਾਰ ਹੋਇਆ ਫੇਲ੍ਹ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਵਿਧਾਨ ਸਭਾ ਵਿੱਚ ਕੈਫੀਯੇਹ ਉੱਤੇ ਲਾਈ ਗਈ ਪਾਬੰਦੀ ਨੂੰ ਜਾਰੀ ਰੱਖਣ ਦੇ ਪੱਖ ਵਿੱਚ ਓਨਟਾਰੀਓ ਸਰਕਾਰ ਦੇ ਕੁੱਝ ਮੈਂਬਰਾਂ ਨੇ ਮੁੜ ਵੋਟ ਪਾਈ।
ਪ੍ਰਸ਼ਨ ਕਾਲ ਦੌਰਾਨ ਪਬਲਿਕ ਗੈਲਰੀਜ਼ ਤੋਂ ਵਿਧਾਨ ਸਭਾ ਦੀ ਕਾਰਵਾਈ ਵੇਖਣ ਵਾਲੇ ਕੁੱਝ ਵਿਅਕਤੀਆਂ ਨੇ ਕੈਫੀਯੇਹ (ਸਕਾਰਫ) ਪਾਏ ਹੋਏ ਸਨ। ਵਿਧਾਨ ਸਭਾ ਦੀ ਸਕਿਊਰਿਟੀ ਨੇ ਅਜਿਹੇ ਮੁਜ਼ਾਹਰਾਕਾਰੀਆਂ ਨੂੰ ਬਾਹਰ ਕੱਢ ਦਿੱਤਾ ਜਿਹੜੇ ਫਲਸਤੀਨ ਨੂੰ ਆਜ਼ਾਦ ਕਰੋ ਦੇ ਨਾਅਰੇ ਲਾ ਰਹੇ ਸਨ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਚੇਂਬਰ ਤੇ ਬਿਲਡਿੰਗ ਵਿੱਚ ਮੌਜੂਦ ਲੋਕ ਕੈਫੀਯੇਹ ਨਹੀਂ ਪਾ ਸਕਦੇ।
ਸਪੀਕਰ ਅਨੁਸਾਰ ਇਹ ਕੈਫੀਯੇਹ ਸਿਆਸੀ ਸਮਰਥਨ ਲਈ ਪਾਏ ਜਾ ਰਹੇ ਹਨ। ਪ੍ਰੀਮੀਅਰ ਡੱਗ ਫੋਰਡ ਸਮੇਤ ਵਿਧਾਨਸਭਾ ਵਿੱਚ ਮੌਜੂਦ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਪੀਕਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣ ਲਈ ਵਾਰੀ ਵਾਰੀ ਆਖਿਆ ਜਾ ਚੁੱਕਿਆ ਹੈ।
ਪਰ ਐਨਡੀਪੀ ਵੱਲੋਂ ਇਸ ਫੈਸਲੇ ਨੂੰ ਬਦਲਣ ਲਈ ਅੱਜ ਲਿਆਂਦਾ ਗਿਆ ਮਤਾ ਉਸ ਸਮੇਂ ਫੇਲ੍ਹ ਹੋ ਗਿਆ ਜਦੋ ਸਰਕਾਰ ਦੇ ਕੁੱਝ ਮੈਂਬਰਾਂ ਨੇ ਇਸ ਦੇ ਹੱਕ ਵਿੱਚ ਵੋਟ ਪਾਈ। ਪਿਛਲੇ ਸਾਲ ਐਨਡੀਪੀ ਕਾਕਸ ਵਿੱਚੋਂ ਕੱਢੀ ਗਈ ਸਾਰਾਹ ਜਾਮਾ, ਜੋ ਕਿ ਹੁਣ ਆਜ਼ਾਦ ਮੈਂਬਰ ਵਜੋਂ ਵਿਧਾਨਸਭਾ ਵਿੱਚ ਬੈਠਦੀ ਹੈ, ਨੇ ਮਤਾ ਫੇਲ੍ਹ ਹੋਣ ਤੋਂ ਬਾਅਦ ਕੈਫੀਯੇਹ ਪਾ ਲਿਆ ਪਰ ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਇਸ ਨੂੰ ਹਟਾਉਣ ਲਈ ਨਹੀਂ ਆਖਿਆ ਹੈ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …