Breaking News
Home / ਜੀ.ਟੀ.ਏ. ਨਿਊਜ਼ / ਡਾਊਨ ਟਾਊਨ ਦੀ ‘ਪ੍ਰਾਈਡ ਪਰੇਡ’ ਵਿਚ ਪਹੁੰਚੇ ਟਰੂਡੋ

ਡਾਊਨ ਟਾਊਨ ਦੀ ‘ਪ੍ਰਾਈਡ ਪਰੇਡ’ ਵਿਚ ਪਹੁੰਚੇ ਟਰੂਡੋ

ਪ੍ਰਾਈਡ ਪਰੇਡ ‘ਚ ਹਿੱਸਾ ਲੈਣਾ ਆਪਣੇ ਆਪ ਵਿੱਚ ਕਮਾਲ ਦਾ ਤਜ਼ਰਬਾ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਸੈਂਟਰਲ ਬਿਜਨੈਸ ਕਹੇ ਜਾਣ ਵਾਲੇ ਸ਼ਹਿਰ ਡਾਊਨ ਟਾਊਨ ਵਿਚ ਪਹੁੰਚੀ ਸਿਟੀ ਦੀ ਸਲਾਨਾ ‘ਪ੍ਰਾਈਡ ਪਰੇਡ’ ਵਿਚ ਲੋਕ ਅਨੋਖੇ ਕੱਪੜੇ ਪਾ ਕੇ ਪਹੁੰਚੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕਈ ਕੈਬਨਿਟ ਮੰਤਰੀਆਂ ਅਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨਾਲ ਇਸ ਪਰੇਡ ਵਿੱਚ ਹਿੱਸਾ ਲਿਆ।ઠਇਸ ਮੌਕੇ ਟਰੂਡੋ ਨੇ ਆਖਿਆ ਕਿ ਟੋਰਾਂਟੋ ਵਿੱਚ ਕੈਨੇਡਾ ਦੀ ਸੱਭ ਤੋਂ ਵੱਡੀ ਪ੍ਰਾਈਡ ਪਰੇਡ ਵਿੱਚ ਹਿੱਸਾ ਲੈਣਾ ਆਪਣੇ ਆਪ ਵਿੱਚ ਹੀ ਕਮਾਲ ਦਾ ਤਜਰਬਾ ਹੈ। ਟਰੂਡੋ ਇਸ ਪਰੇਡ ਵਿੱਚ ਸਾਰਿਆਂ ਨੂੰ ਹੱਥ ਹਿਲਾਉਂਦੇ, ਹੈਪੀ ਪਰੇਡ ਕਹਿੰਦੇ ਅੱਗੇ ਵੱਧ ਰਹੇ ਸਨ।
ਉਹ ਸਟਰੀਟ ਦੇ ਦੋਵਾਂ ਪਾਸਿਆਂ ਉੱਤੇ ਖੜ੍ਹੇ ਲੋਕਾਂ ਨਾਲ ਵੀ ਅੱਗੇ ਵੱਧਦੇ ਹੋਏ ਹੱਥ ਮਿਲਾ ਰਹੇ ਸਨ। ਇਸ ਪਰੇਡ ਵਿੱਚ ਕਈ ਲਿਬਰਲ ਐਮਪੀਜ਼ ਜਿਵੇਂ ਕਿ ਕ੍ਰਿਸਟੀਆ ਫਰੀਲੈਂਡ, ਮੇਲੈਨੀ ਜੋਲੀ ਤੇ ਕੈਰੋਲਿਨ ਬੈਨੇਟ ਨੇ ਵੀ ਹਿੱਸਾ ਲਿਆ।ઠਇਸ ਸਾਲ ਦੀ ਪਰੇਡ ਵਿੱਚ ਪ੍ਰੀਮੀਅਰ ਡੱਗ ਫੋਰਡ ਕਿਤੇ ਨਜ਼ਰ ਨਹੀਂ ਆਏ। ਉਨ੍ਹਾਂ ਇਹ ਆਖਿਆ ਸੀ ਕਿ ਉਹ ਪਰੇਡ ਵਿੱਚ ਇਸ ਲਈ ਹਿੱਸਾ ਨਹੀਂ ਲੈਣਗੇ ਕਿਉਂਕਿ ਲਗਾਤਾਰ ਤੀਜੇ ਸਾਲ ਵਰਦੀਧਾਰੀ ਪੁਲਿਸ ਅਧਿਕਾਰੀਆਂ ਨੂੰ ਪਰੇਡ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਪਹਿਲੀ ਵਾਰੀ ਵਰਦੀਧਾਰੀ ਪੁਲਿਸ ਅਧਿਕਾਰੀਆਂ ਦੇ 2017 ਵਿੱਚ ਪਰੇਡ ਵਿੱਚ ਹਿੱਸਾ ਲੈਣ ਉੱਤੇ ਰੋਕ ਲਾਈ ਗਈ ਸੀ। ਇਸ ਤੋਂ ਬਾਅਦ ਸਿਟੀ ਦੀ ਗੇਅ ਵਿਲੇਜ ਤੋਂ ਲਾਪਤਾ ਹੋਣ ਵਾਲੇ ਅੱਠ ਵਿਅਕਤੀਆਂ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਪੁਲਿਸ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਪੁਲਿਸ ਅਧਿਕਾਰੀਆਂ ਦੇ ਇਸ ਪਰੇਡ ਵਿੱਚ ਹਿੱਸਾ ਲੈਣ ਉੱਤੇ ਰੋਕ ਲਾਈ ਗਈ ਸੀ।ઠਬਾਅਦ ਵਿੱਚ ਸੀਰੀਅਲ ਕਿੱਲਰ ਬਰੂਸ ਮੈਕਾਰਥਰ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਅੱਠ ਵਿਅਕਤੀਆਂ, ਜਿਨ੍ਹਾਂ ਦੇ ਸਬੰਧ ਗੇਅ ਵਿਲੇਜ ਨਾਲ ਸਨ, ਦਾ ਕਤਲ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਪਹਿਲਾਂ ਲੀਡਰਸ਼ਿਪ ਆਫ ਪ੍ਰਾਈਡ ਟੋਰਾਂਟੋ ਵੱਲੋਂ ਇਸ ਪਰੇਡ ਵਿੱਚ ਹਿੱਸਾ ਲੈਣ ਲਈ ਅਪਲਾਈ ਕਰਨ ਦਾ ਸੱਦਾ ਵੀ ਦਿੱਤਾ ਸੀ ਪਰ ਬਾਅਦ ਵਿੱਚ ਮੈਂਬਰਸ਼ਿਪ ਵੱਲੋਂ ਕੀਤੀ ਗਈ ਸਖ਼ਤ ਵੋਟਿੰਗ ਤੋਂ ਬਾਅਦ ਪੁਲਿਸ ਦੇ ਇਸ ਪਰੇਡ ਵਿੱਚ ਹਿੱਸਾ ਲੈਣ ਉੱਤੇ ਪਾਬੰਦੀ ਲਾਈ ਗਈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …