Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਵਲੋਂ ਅਗਲੇ ਸਾਲਾਂ ਵਾਸਤੇ ਇਮੀਗ੍ਰੇਸ਼ਨ ਕੋਟੇ ਵਿਚ ਵਾਧਾ

ਕੈਨੇਡਾ ਵਲੋਂ ਅਗਲੇ ਸਾਲਾਂ ਵਾਸਤੇ ਇਮੀਗ੍ਰੇਸ਼ਨ ਕੋਟੇ ਵਿਚ ਵਾਧਾ

ਅਗਲੇ ਸਾਲ 47500 ਇਮੀਗ੍ਰਾਂਟਾਂ ਨੂੰ ਪੱਕੇ ਵੀਜ਼ੇ ਦੇਣ ਦਾ ਟੀਚਾ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਨਡਿਚੀਨੋ ਨੇ 2023 ਤੱਕ ਦੇਸ਼ ਵਿਚ ਲਿਆਂਦੇ ਜਾਣ ਵਾਲੇ ਇਮੀਗ੍ਰਾਂਟਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਨੇੜ ਭਵਿੱਖ ਤੇ ਲੰਬੇ ਸਮੇਂ ਦੇ ਵਿਕਾਸ ਲਈ ਕੈਨੇਡਾ ਵਿਚ ਇਮੀਗ੍ਰੇਸ਼ਨ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਕਰੋਨਾ ਮਹਾਂਮਾਰੀ ਕਾਰਨ 2020 ਦੌਰਾਨ ਮਿੱਥੇ ਟੀਚੇ ਅਨੁਸਾਰ ਵਿਦੇਸ਼ਾਂ ਤੋਂ ਕੈਨੇਡਾ ਵਿਚ ਲੋਕਾਂ ਨੂੰ ਪੱਕੇ ਤੌਰ ‘ਤੇ ਨਹੀਂ ਲਿਆਂਦਾ ਜਾ ਸਕਿਆ, ਜਿਸ ਕਰਕੇ ਅਗਲੇ ਸਾਲਾਂ ਦੌਰਾਨ ਨਵੇਂ ਇਮੀਗ੍ਰਾਂਟਾਂ ਦੀ ਗਿਣਤੀ ਵਧਾਈ ਜਾ ਰਹੀ ਹੈ ।
ਪਿਛਲੇ ਸਾਲ ਅਕਤੂਬਰ ਵਿਚ ਐਲਾਨੀ ਗਈ ਯੋਜਨਾ ਅਨੁਸਾਰ 2021 ਵਿਚ 351000 ਅਤੇ 2022 ਵਿਚ 361000 ਇਮੀਗ੍ਰਾਂਟਾਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ । ਮੰਤਰੀ ਮੈਂਡੀਚੀਨੋ ਨੇ ਕਿਹਾ ਹੈ ਕਿ ਸਾਲਾਨਾ ਇਮੀਗ੍ਰੇਸ਼ਨ ਕੋਟੇ ਵਿਚ ਵਾਧੇ ਨਾਲ਼ ਮਹਾਂਮਾਰੀ ਕਾਰਨ ਘੱਟ ਆਏ ਇਮੀਗ੍ਰਾਂਟਾਂ ਦਾ ਘਾਟਾ ਪੂਰਾ ਕੀਤਾ ਜਾ ਸਕਦਾ ਹੈ । ਨਵੇਂ ਐਲਾਨ ਮੁਤਾਬਿਕ ਕੈਨੇਡਾ ਸਰਕਾਰ ਵਲੋਂ 2021 ਵਿਚ 401000, 2022 ਵਿਚ 411000 ਅਤੇ 2023 ਵਿਚ 421000 ਇਮੀਗ੍ਰਾਂਟਾਂ ਨੂੰ ਪੱਕੇ ਤੌਰ ‘ਤੇ ਦੇਸ਼ ਵਿਚ ਲਿਆਂਦਾ ਜਾਵੇਗਾ, ਜਿਨ੍ਹਾਂ ਵਿਚ ਘੱਟੋ ਘੱਟ 60 ਫੀਸਦੀ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਕਿੱਤੇ ਦੀ ਮੁਹਾਰਤ ਅਤੇ ਹੁਨਰਾਂ ਸਦਕਾ ਕੈਨੇਡਾ ਦੀ ਇਮੀਗ੍ਰੇਸ਼ਨ ਮਿਲੇਗੀ। ਮੰਤਰੀ ਵਲੋਂ ਫਰੈਂਚ ਬੋਲੀ ਦੀ ਮੁਹਾਰਤ ਰੱਖਣ ਵਾਲੇ ਵਿਦੇਸ਼ੀਆਂ ਨੂੰ ਸਕਿੱਲਡ ਵਰਕਰ ਕੈਟੇਗਰੀ ਵਿਚ ਵੱਧ ਨੰਬਰ ਦੇਣ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ ਤਾਂ ਕਿ ਉਨ੍ਹਾਂ (ਫਰੈਂਚ ਬੋਲਣ ਵਾਲੇ ਇਮੀਗ੍ਰਾਂਟਾਂ) ਨੂੰ ਕਿਊਬਕ ਤੋਂ ਕੈਨੇਡਾ ਦੇ ਹੋਰ ਸੂਬਿਆਂ ਵੀ ਮੌਕੇ ਮਿਲ ਸਕਣ। ਕਿਊਬੈੱਕ ਵਿਚ ਅਗਲੇ ਸਾਲ 47500 ਇਮੀਗ੍ਰਾਂਟਾਂ ਨੂੰ ਪੱਕੇ ਵੀਜ਼ੇ ਦੇਣ ਟੀਚਾ ਰੱਖਿਆ ਹੈ। ਸੂਬੇ ਦਾ 2020 ਦਾ ਟੀਚਾ 44500 ਇਮੀਗ੍ਰਾਂਟ ਨਿਰਧਾਰਤ ਕੀਤਾ ਗਿਆ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …