ਪਟਿਆਲਾ/ਬਿਊਰੋ ਨਿਊਜ਼
ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਸਿੱਧੇ ਤੌਰ ‘ਤੇ ਸੁਣਾਏ ਫ਼ੈਸਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਸੁਲ੍ਹਾ-ਸਫਾਈ ਦੀ ਕਵਾਇਦ ਨੂੰ ਰੱਦ ਕਰਦਿਆਂ ਸੱਚ ‘ਤੇ ਡਟਕੇ ਪਹਿਰਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਗੁਰਦੁਆਰਾ ਪਰਮੇਸ਼ਰ ਦੁਆਰ ਸ਼ੇਖੂਪੁਰ ਵਿੱਚ ਸਜਾਏ ਧਾਰਮਿਕ ਦੀਵਾਨ ਵਿਚ ਕਿਸੇ ਦਬਾਅ ਦੀ ਬਜਾਏ ਨਿਧੜਕ ਹੋ ਕੇ ਵਿਚਰਨ ਦਾ ਆਹਿਦ ਵੀ ਲਿਆ। ਇਹ ਧਾਰਮਿਕ ਸਮਾਗਮ ਲੁਧਿਆਣਾ ਵਿਚ ਵਾਪਰੀ 17 ਮਈ ਦੀ ਘਟਨਾ ‘ਚ ਫੌਤ ਹੋਏ ਭਾਈ ਭੁਪਿੰਦਰ ਸਿੰਘ ਖਾਸੀ ਕਲਾਂ ਸਮੇਤ ਸ਼੍ਰੀ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੇ ਜੂਨ ਚਰਾਸੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ।
ਹਮਲੇ ਦੀ ਘਟਨਾ ਵਾਪਰਨ ਮਗਰੋਂ ਸੰਤ ਢੱਡਰੀਆਂ ਵਾਲੇ ਪਹਿਲੀ ਵਾਰ ਜਨਤਕ ਤੌਰ ‘ਤੇ ਸੰਗਤ ਦੇ ਸਨਮੁੱਖ ਹੋਏ ਸਨ। ਇਸ ਧਾਰਮਿਕ ਸਮਾਗਮ ਵਿੱਚ ਜੁੜੀ ਸੰਗਤ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਆਪਣੇ ਉੱਪਰ ਹੋਏ ਹਮਲੇ ‘ਤੇ ਸੂਬੇ ਦੀ ਹਕੂਮਤ, ਸ਼੍ਰੋਮਣੀ ਕਮੇਟੀ ਤੇ ਵਿਰੋਧੀ ਧਿਰ ਪ੍ਰਤੀ ਨਾਰਾਜ਼ਗੀ ਜਾਹਿਰ ਕਰਦਿਆਂ ਆਖਿਆ ਕਿ ਹਮਲੇ ਵਿੱਚ ਉਨ੍ਹਾਂ ਦੇ ਸਾਥੀ ਦੀ ਮੌਤ ਹੋਣ ਦੇ ਬਾਵਜੂਦ ਉਨ੍ਹਾਂ ‘ਤੇ ਹੀ ਮੁਆਫ਼ੀ ਲਈ ਕਿਹਾ ਜਾ ਰਿਹਾ ਹੈ। ਇਨਸਾਫ਼ ਦੇ ਸਾਰੇ ਦਰ ਬੰਦ ਕਰਕੇ ਪੀੜਤ ਧਿਰ ਨੂੰ ਦਬਾਉਣ ਦੀ ਚੁਫੇਰਿਓਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ‘ਤੇ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਸਿਧੇ ਤੌਰ ‘ਤੇ ਆਖਿਆ ਕਿ ਅਜਿਹੇ ਪੱਖ ਪਾਤ ਨੂੰ ਸਹਿ ਕੇ ਵਿਰੋਧੀ ਧਿਰ ਨਾਲ ਸੁਲ੍ਹਾ ਸਫ਼ਾਈ ਦੀ ਗੱਲ ਨਹੀਂ ਹੋ ਸਕਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਦੂਜੀ ਧਿਰ ਨਾਲ ਸੁਲ੍ਹਾ ਸਬੰਧੀ ਪਿਛਲੇ ਦਿਨੀਂ ਹੀ ਸ਼੍ਰੋਮਣੀ ਕਮੇਟੀ ਤੇ ਪੰਥਕ ਆਗੂ ਨੇ ਗੱਲ ਤੋਰੀ ਸੀ ਪਰ ਜੋ ਹਾਲਾਤ ਬਣੇ ਹੋਏ ਹਨ ਉਹ ਉਲਟ ਦਿਸ਼ਾ ਦੇ ਹਨ। ઠਉਨ੍ਹਾਂ ਕਿਹਾ ਕਿ ਉਹ ਹਮਲੇ ਤੇ ਆਪਣੇ ਸਾਥੀ ਦੇ ਕਤਲ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ‘ਤੇ ਬਜ਼ਿੱਦ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰਾਂ ਜਾਂ ਪੰਥਕ ਵਿਰੋਧੀਆਂ ਨੇ ਉਨ੍ਹਾਂ ਨਾਲ ਧੱਕਾ ਕਰਨ ‘ਚ ਕੋਈ ਕਸਰ ਨਹੀਂ ਛੱਡੀ ਉਥੇ ਜਥੇਦਾਰਾਂ ਦੀ ਭੂਮਿਕਾ ਵੀ ਸ਼ੱਕੀ ਰਹੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਤਖ਼ਤਾਂ ਦੇ ਜਥੇਦਾਰਾਂ ਦਾ ਨਾਂ ઠਲਏ ਬਗੈਰ ਸ਼ਿਕਵਾ ਜ਼ਾਹਿਰ ਕੀਤਾ ਕਿ ਇਹ ਲੋਕ ਕੋਈ ਕਦਮ ਚੁੱਕਣ ਤੋਂ ਹੁਣ ਅਸਮਰਥ ਹਨ। ਇਨ੍ਹਾਂ ਵੱਲੋਂ ਲਏ ਜਾ ਰਹੇ ਫੈਸਲਿਆਂ ‘ਤੇ ਕੌਮ ਵੱਡੀ ਨਰਾਜਗੀ ਜ਼ਾਹਿਰ ਕਰ ਰਹੀ ਹੈ।ਉਨ੍ਹਾਂ ਐਲਾਨ ਕੀਤਾ ਕਿ ਉਹ ਧਰਮ ਦਾ ਪ੍ਰਚਾਰ ਜਾਰੀ ਰੱਖਣਗੇ ਪਰ ਅਮਨ ਤੇ ਸ਼ਾਂਤੀ ਦੀ ਜਿੰਮੇਵਾਰੀ ਪੁਲਿਸ ਦੀ ਹੋਵੇਗੀ। ਇਸ ਸਮਾਗਮ ਮੌਕੇ ਹੋਏ 430 ਪ੍ਰਾਣੀਆਂ ਨੇ ਅੰਮ੍ਰਿਤ ਵੀ ਛਕਿਆ।
Home / ਪੰਜਾਬ / ਹਮਲੇ ਮਗਰੋਂ ਪਹਿਲੀ ਵਾਰ ਹੋਏ ਸੰਗਤ ਦੇ ਸਨਮੁਖ, ਧਾਰਮਿਕ ਸਮਾਗਮ ‘ਚ ਰਿਕਾਰਡ ਤੋੜ ਸੰਗਤ ਨੇ ਕੀਤੀ ਸ਼ਿਰਕਤ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …