Breaking News
Home / ਪੰਜਾਬ / ਜਲੰਧਰ ਨੇੜੇ ਜਮਸ਼ੇਰ ਖਾਸ ‘ਚ ਗੋਲੀਆਂ ਮਾਰ ਕੇ ਸਾਬਕਾ ਪੰਚ ਦੀ ਹੱਤਿਆ

ਜਲੰਧਰ ਨੇੜੇ ਜਮਸ਼ੇਰ ਖਾਸ ‘ਚ ਗੋਲੀਆਂ ਮਾਰ ਕੇ ਸਾਬਕਾ ਪੰਚ ਦੀ ਹੱਤਿਆ

Image Courtesy :jagbani(punjabkesari)

ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਜਲੰਧਰ/ਬਿਊਰੋ ਨਿਊਜ਼
ਜਲੰਧਰ ‘ਚ ਪੈਂਦੇ ਕਸਬਾ ਜਮਸ਼ੇਰ ਖਾਸ ‘ਚ ਸਾਬਕਾ ਮੈਂਬਰ ਪੰਚਾਇਤ ਮਾਨ ਸਿੰਘ ਰਾਣਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਦਰ ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਨ ਸਿੰਘ ਰਾਣਾ ਸਵੇਰੇ ਮੁੱਖ ਮਾਰਗ ‘ਤੇ ਸਥਿਤ ਗੁਰੂ ਘਰ ‘ਚ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਦੇ ਗੋਲ਼ੀਆਂ ਮਾਰ ਦਿੱਤੀਆਂ। ਮਾਨ ਸਿੰਘ ਰਾਣਾ ‘ਤੇ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਇੱਕ ਉਨ੍ਹਾਂ ਦੀ ਛਾਤੀ ਵਿੱਚ ਲੱਗੀ, ਦੂਜੀ ਬਾਂਹ ਅਤੇ ਤੀਜੀ ਗੁੱਟ ‘ਤੇ ਲੱਗੀ। ਪਰਿਵਾਰਕ ਮੈਂਬਰ ਰਾਣਾ ਨੂੰ ਫੌਰੀ ਜਲੰਧਰ ਦੇ ਹਸਪਤਾਲ ਲੈ ਗਏ, ਪਰ ਉਨ੍ਹਾਂ ਨੇ ਰਸਤੇ ‘ਚ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਰਾਣਾ ਦੀ ਹੱਤਿਆ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤੀ ਗਈ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਤੁਰੰਤ ਇਸ ਹੱਤਿਆ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

Check Also

ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ

ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …