-7.6 C
Toronto
Friday, December 26, 2025
spot_img
Homeਪੰਜਾਬਅਨਲੌਕ-4 ਤਹਿਤ ਚੰਡੀਗੜ੍ਹ ਤੇ ਹਰਿਆਣਾ ਸਮੇਤ ਕਈ ਥਾਈਂ ਸਕੂਲ ਖੁੱਲ੍ਹੇ

ਅਨਲੌਕ-4 ਤਹਿਤ ਚੰਡੀਗੜ੍ਹ ਤੇ ਹਰਿਆਣਾ ਸਮੇਤ ਕਈ ਥਾਈਂ ਸਕੂਲ ਖੁੱਲ੍ਹੇ

ਪੰਜਾਬ ‘ਚ ਸਕੂਲ ਖੋਲ੍ਹਣ ਬਾਰੇ ਫੈਸਲਾ 30 ਸਤੰਬਰ ਤੋਂ ਬਾਅਦ
ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਮਹਾਮਾਰੀ ਦੇ ਚੱਲਦਿਆਂ ਅਨਲੌਕ-4 ਤਹਿਤ ਅੱਜ ਚੰਡੀਗੜ੍ਹ ਤੇ ਹਰਿਆਣਾ ਸਮੇਤ ਕਈ ਥਾਈਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ, ਪਰ ਵਿਦਿਆਰਥੀਆਂ ਦੀ ਗਿਣਤੀ ਨਾ-ਮਾਤਰ ਹੀ ਦੇਖੀ ਗਈ। ਇਸਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਕੂਲ-ਕਾਲਜ 30 ਸਤੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪਰ ਮਾਪਿਆਂ ਦੀ ਸਹਿਮਤੀ ਨਾਲ ਬੱਚੇ ਸਕੂਲ ਜਾ ਸਕਦੇ ਹਨ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਨਲਾਈਨ ਕਲਾਸ ਦੌਰਾਨ ਜਿਹੜੇ ਬੱਚਿਆਂ ਨੂੰ ਕੋਈ ਟੌਪਿਕ ਸਮਝ ਨਹੀਂ ਆਉਂਦਾ, ਉਹ ਵਿਦਿਆਰਥੀ ਮਾਪਿਆਂ ਦੀ ਇਜਾਜ਼ਤ ਨਾਲ ਸਕੂਲਾਂ ‘ਚ ਪਹੁੰਚ ਰਹੇ ਹਨ। ਦਰਅਸਲ ਮਾਪਿਆਂ ਦੇ ਮਨਾਂ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਇਸ ਲਈ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਭੇਜ ਰਹੇ। ਮਾਪੇ ਆਨਲਾਈਨ ਸਟੱਡੀ ‘ਚ ਹੀ ਯਕੀਨ ਬਣਾ ਰਹੇ ਹਨ। ਇਸੇ ਦੌਰਾਨ ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਇਕ ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ਅਤੇ 73 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਪੰਜਾਬ ਵਿਚ ਹੁਣ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 24 ਹਜ਼ਾਰ ਤੋਂ ਜ਼ਿਆਦਾ ਹੈ ਅਤੇ 2900 ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਹਨ।

RELATED ARTICLES
POPULAR POSTS