9.6 C
Toronto
Tuesday, October 27, 2026
spot_img
Homeਪੰਜਾਬਤੀਕਸ਼ਣ ਸੂਦ ਦੇ ਘਰ 'ਚ ਗੋਹਾ ਸੁੱਟਣ ਦਾ ਮਾਮਲਾ

ਤੀਕਸ਼ਣ ਸੂਦ ਦੇ ਘਰ ‘ਚ ਗੋਹਾ ਸੁੱਟਣ ਦਾ ਮਾਮਲਾ

ਤੀਕਸ਼ਣ ਸੂਦ ਦੇ ਘਰ ‘ਚ ਗੋਹਾ ਸੁੱਟਣ ਦਾ ਮਾਮਲਾਕੈਪਟਨ ਵਲੋਂ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਨੂੰ ਵਾਪਸ ਲੈਣ ਦੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਹੁਸ਼ਿਆਰਪੁਰ ਸਥਿਤ ਘਰ ‘ਚ ਗੋਹਾ ਸੁੱਟਣ ਦੇ ਮਾਮਲੇ ‘ਚ ਨੌਜਵਾਨਾਂ ਵਿਰੁੱਧ ਦਰਜ ਧਾਰਾ 307 ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਨਾਲ ਹੀ ਕੈਪਟਨ ਨੇ ਉਸ ਐਸ. ਐਚ. ਓ. ਦੇ ਤਬਾਦਲੇ ਦੇ ਵੀ ਹੁਕਮ ਦਿੱਤੇ ਹਨ, ਜਿਸ ਨੇ ਨੌਜਵਾਨਾਂ ‘ਤੇ ‘ਹੱਤਿਆ ਦੀ ਕੋਸ਼ਿਸ਼’ ਤਹਿਤ ਮੁਕੱਦਮਾ ਦਰਜ ਕੀਤਾ ਹੈ। ਕੈਪਟਨ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੱਤਿਆ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਤੀਕਸ਼ਣ ਸੂਦ ਵਲੋਂ ਬਿਆਨ ਦਿੱਤਾ ਗਿਆ ਸੀ ਕਿ ਸੰਘਰਸ਼ ‘ਚ ਸ਼ਾਮਿਲ ਹੋਣ ਲਈ ਜਾਣ ਵਾਲੇ ਕਿਸਾਨ ਦਿੱਲੀ ਸਰਹੱਦਾਂ ਵਿਖੇ ਪਿਕਨਿਕ ਮਨਾ ਰਹੇ ਹਨ। ਇਸੇ ਦੇ ਵਿਰੋਧ ‘ਚ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਦੇ ਘਰ ‘ਚ ਗੋਹਾ ਸੁੱਟਿਆ ਗਿਆ ਸੀ।

RELATED ARTICLES
POPULAR POSTS