ਪੁਲਿਸ ਦਾ ਦਾਅਵਾ, ਵਿਪਨ ਸ਼ਰਮਾ ਦਾ ਕਤਲ ਆਪਸੀ ਰੰਜਿਸ਼ ਦਾ ਮਾਮਲਾ
ਅੰਮ੍ਰਿਤਸਰ/ਬਿਊਰੋ ਨਿਊਜ਼
ਪਿਛਲੇ ਦਿਨੀਂ ਅੰਮ੍ਰਿਤਸਰ ‘ਚ ਹਿੰਦੂ ਸੰਘਰਸ਼ ਸੈਨਾ ਦੇ ਮੁਖੀ ਵਿਪਨ ਸ਼ਰਮਾ ਦੇ ਕਤਲ ਬਾਰੇ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ। ਜਾਂਚ ਕਰ ਰਹੀ ਏ.ਟੀ.ਐਸ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਹੱਤਿਆ ਕਾਂਡ ਪਿੱਛੇ ਗੈਂਗਸਟਰਾਂ ਦਾ ਹੱਥ ਦੱਸਿਆ ਤੇ ਇਸ ਨੂੰ ਰੰਜਿਸ਼ ਦਾ ਨਤੀਜਾ ਕਰਾਰ ਦਿੱਤਾ। ਪੁਲਿਸ ਨੇ ਦੋ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਸ ਬਾਰੇ ਅਜੇ ਪੁਲਿਸ ਪੁਸ਼ਟੀ ਨਹੀਂ ਕਰ ਰਹੀ। ਚੇਤੇ ਰਹੇ ਕਿ ਪੰਜਾਬ ਵਿਚ ਲੰਘੇ ਥੋੜ੍ਹੇ ਸਮੇਂ ਵਿਚ ਹੀ ਕਈ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

