12.7 C
Toronto
Saturday, October 18, 2025
spot_img
Homeਪੰਜਾਬਸੰਤ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਤੋਂ ਪਰਤੀਆਂ ਕੁੜੀਆਂ

ਸੰਤ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਤੋਂ ਪਰਤੀਆਂ ਕੁੜੀਆਂ

ਅਰਬ ਦੇਸ਼ਾਂ ਤੋਂ ਵਾਪਸ ਆਈਆਂ ਕੁੜੀਆਂ ਨੇ ਸੁਣਾਈ ਹੱਡਬੀਤੀ
ਜਲੰਧਰ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਵਿੱਚੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉੱਥੇ ਉਨ੍ਹਾਂ ਕੋਲੋਂ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਸਿਹਤ ਖਰਾਬ ਹੋਣ ‘ਤੇ ਇਲਾਜ ਕਰਵਾਉਣ ਦੀ ਉਨ੍ਹਾਂ ਤੋਂ ਜਬਰੀ ਕੰਮ ਕਰਵਾਇਆ ਜਾਂਦਾ ਸੀ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਇਨ੍ਹਾਂ ਕੁੜੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਹੀ ਉਹ ਆਪਣੇ ਪਰਿਵਾਰਾਂ ਵਿੱਚ ਪਰਤ ਸਕੀਆਂ ਹਨ। ਇਹ ਲੜਕੀਆਂ ਜ਼ਿਲ੍ਹਾ ਹੁਸ਼ਿਆਰਪੁਰ, ਤਰਨ-ਤਾਰਨ ਤੇ ਕਪੂਰਥਲਾ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਏਜੰਟਾਂ ਵੱਲੋਂ ਭੇਜੀਆਂ ਬਹੁਤ ਸਾਰੀਆਂ ਕੁੜੀਆਂ ਉਥੇ ਇਸੇ ਤਰ੍ਹਾਂ ਦੇ ਦੁੱਖ ਭੋਗ ਰਹੀਆਂ।
ਇਨ੍ਹਾਂ ਵਿੱਚੋਂ ਕਈ ਭਾਰਤ, ਨੇਪਾਲ ਅਤੇ ਹੋਰ ਦੇਸ਼ਾਂ ਦੀਆਂ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਖਾੜੀ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਰਾਹੀਂ ਗਈਆਂ ਲੜਕੀਆਂ ਦਾ ਸ਼ੋਸ਼ਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਰਬ ਦੇਸ਼ਾਂ ਵਿੱਚ ਲੜਕੀਆਂ ਦਾ ਸ਼ੋਸ਼ਣ ਹੋਣਾ ਚਿੰਤਾਜਨਕ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਲੜਕੀਆਂ ਪਰਿਵਾਰਾਂ ਤੱਕ ਸਹੀ ਸਲਾਮਤ ਪਹੁੰਚ ਸਕੀਆਂ ਹਨ। ਉਨ੍ਹਾਂ ਦੱਸਿਆ ਕਿ ਜਨਵਰੀ ਫਰਵਰੀ ਦੌਰਾਨ 4 ਕੁੜੀਆਂ ਵਾਪਸ ਆਈਆਂ ਹਨ।

 

RELATED ARTICLES
POPULAR POSTS