Breaking News
Home / ਪੰਜਾਬ / ਰਾਜਪਾਲ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਸਬੰਧੀ ਮੰਗਿਆ ਸੀ ਏਜੰਡਾ

ਰਾਜਪਾਲ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਸਬੰਧੀ ਮੰਗਿਆ ਸੀ ਏਜੰਡਾ

ਵਿਧਾਨ ਸਭਾ ਦੇ ਸੈਕਟਰੀ ਨੇ ਕਿਹਾ : ਸੈਸ਼ਨ ਲਈ ਹੁਣ ਰਾਜਪਾਲ ਦੀ ਆਗਿਆ ਦੀ ਲੋੜ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬੀ.ਐਲ. ਪੁਰੋਹਿਤ ਵਿਚਾਲੇ ਸਿਆਸੀ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦੇ 19 ਅਤੇ 20 ਜੂਨ ਨੂੰ ਬੁਲਾਏ ਗਏ ਵਿਸ਼ੇਸ਼ ਇਜਲਾਸ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੁਝ ਸਵਾਲ ਪੁੱਛੇ ਹਨ। ਰਾਜਪਾਲ ਨੇ ਵਿਸ਼ੇਸ਼ ਇਜਲਾਸ ਦਾ ਏਜੰਡਾ ਮੰਗਿਆ ਹੈ ਅਤੇ ਪੁੱਛਿਆ ਹੈ ਕਿ ਕਿਸ ਅਧਾਰ ’ਤੇ ਵਿਸ਼ੇਸ ਇਜਲਾਸ ਬੁਲਾਇਆ ਗਿਆ ਹੈ। ਪੰਜਾਬ ਦੇ ਰਾਜਪਾਲ ਪੁਰੋਹਿਤ ਨੇ ਇਸ ਮਾਮਲੇ ਵਿਚ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਸ਼ਾਮਲ ਕਰ ਲਿਆ ਹੈ, ਕਿਉਂਕਿ ਵਿਧਾਨ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਵਿਸ਼ੇਸ਼ ਇਜਲਾਸ ਨੂੰ ਕਿਹੜੇ ਨਿਯਮਾਂ ਦੇ ਤਹਿਤ ਬੁਲਾਇਆ ਗਿਆ ਹੈ। ਉਧਰ ਦੂਜੇ ਪਾਸੇ ਇਸ ਸਵਾਲ ਤੇ ਵਿਧਾਨ ਸਭਾ ਸੈਕਟਰੀ ਨੇ ਰਾਜ ਭਵਨ ਨੂੰ ਜਵਾਬ ਦਿੱਤਾ ਹੈ ਕਿ, ਸੈਸ਼ਨ ਦਾ ਏਜੰਡਾ ਹਾਲੇ ਤੈਅ ਨਹੀਂ। ਆਪਣੇ ਜਵਾਬ ਵਿਚ ਸੈਕਟਰੀ ਨੇ ਇਹ ਵੀ ਲਿਖਿਆ ਕਿ, ਇਸ ਤੋਂ ਪਹਿਲਾਂ ਸੈਸ਼ਨ ਮੁਲਤਵੀ ਹੋਇਆ ਸੀ, ਉਠਾਇਆ ਨਹੀਂ ਸੀ ਗਿਆ। ਇਸ ਕਰਕੇ ਹੁਣ ਦੇ ਸੈਸ਼ਨ ਲਈ ਗਵਰਨਰ ਦੀ ਆਗਿਆ ਦੀ ਲੋੜ ਹੀ ਨਹੀਂ ਹੈ।

 

 

Check Also

ਤਨਖ਼ਾਹਈਏ ਕਰਾਰ ਦਿੱਤੇ ਜਾਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਪੁੱਜੇ ਸੁਖਬੀਰ ਸਿੰਘ ਬਾਦਲ

ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਅਤੇ ਸ਼ਰਨਜੀਤ ਸਿੰਘ ਢਿੱਲੋਂ ਰਹੇ ਮੌਜੂਦ ਅੰਮਿ੍ਰਤਸਰ/ਬਿਊਰੋ ਨਿਊਜ਼ …