8.1 C
Toronto
Thursday, October 30, 2025
spot_img
Homeਪੰਜਾਬਅਬੋਹਰ ਨੇੜੇ ਦਰਦਨਾਕ ਸੜਕ ਹਾਦਸਾ

ਅਬੋਹਰ ਨੇੜੇ ਦਰਦਨਾਕ ਸੜਕ ਹਾਦਸਾ

ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
ਅਬੋਹਰ/ਬਿਊਰੋ ਨਿਊਜ਼
ਪੰਜਾਬ ਵਿਚ ਅਜੇ ਸਰਦੀ ਦੀ ਰੁੱਤ ਨੇ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ ਤੇ ਅਗੇਤੀ ਧੁੰਦ ਨੇ ਕੋਹਰਾਮ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਧੁੰਦ ਕਾਰਨ ਅਬੋਹਰ ਵਿਚ ਪੈਂਦੇ ਪਿੰਡ ਮੁਹਾਰ ਵਿਚ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ ਵਿਚ ਜਾ ਡਿੱਗੀ। ਇਸ ਹਾਦਸੇ ਵਿੱਚ ਪਿਓ, ਪੁੱਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਡਰਾਈਵਰ ਜਿੰਦਾ ਬਾਹਰ ਨਿਕਲ ਆਇਆ। ਮਰਨ ਵਾਲੇ ਸਾਰੇ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਤ ਸਨ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ।

RELATED ARTICLES
POPULAR POSTS