ਡਰੱਗ ਖਿਲਾਫ ਬਣੀ ਐਸਟੀਐਫ ਦੀ ਜ਼ਿੰਮੇਵਾਰੀ ਵੀ ਹੈ ਹਰਪ੍ਰੀਤ ਸਿੱਧੂ ਕੋਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਦਾ ਚਾਰਜ ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਨੂੰ ਦੇ ਦਿੱਤਾ ਹੈ। ਹਰਪ੍ਰੀਤ ਸਿੱਧੂ ਹੁਣ ਤੱਕ ਡਰੱਗ ਦੇ ਖਿਲਾਫ ਬਣੀ ਸਪੈਸ਼ਲ ਟਾਸਕ ਫੋਰਸ ਦੇ ਏਡੀਜੀਪੀ ਵਜੋਂ ਤੈਨਾਤ ਸਨ। ਪੰਜਾਬ ਵਿਚ ਅਣਸੁਖਾਵੇਂ ਮਾਹੌਲ ਨੂੰ ਦੇਖਦਿਆਂ ਸਰਕਾਰ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੱਧੂ ਇਕ ਸਖਤ ਆਈਪੀਐਸ ਅਫਸਰ ਮੰਨੇ ਜਾਂਦੇ ਹਨ ਅਤੇ ਐਸਟੀਐਫ ਦਾ ਮੁੱਖੀ ਬਣਨ ਤੋਂ ਬਾਅਦ ਉਨ੍ਹਾਂ ਨੇ ਕਈ ਇੰਟਰਨੈਸ਼ਨਲ ਡਰੱਗ ਸਮੱਲਿੰਗ ਦੇ ਨੈਟਵਰਕ ਨੂੰ ਬੇਨਕਾਬ ਵੀ ਕੀਤਾ। ਡਰੱਗ ਸਮੱਗਲਿੰਗ ਵਿਚ ਸ਼ਾਮਲ ਕਈ ਗੈਂਗਸਟਰਾਂ ਦਾ ਵੀ ਉਨ੍ਹਾਂ ਦੀ ਜਾਂਚ ਵਿਚ ਪਰਦਾਫਾਸ਼ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਜੇਲ੍ਹ ਵਿਚ ਹੋਈ ਗੈਂਗਵਾਰ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਸੀ, ਜਿਸ ਕਾਰਨ ਇਹ ਨਿਯੁਕਤੀ ਕੀਤੀ ਗਈ ਦੱਸੀ ਜਾ ਰਹੀ ਹੈ।
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …