Breaking News
Home / ਕੈਨੇਡਾ / Front / ਜਲੰਧਰ ’ਚ ਖੁੱਲ੍ਹੀ ਪਹਿਲੀ ਮਹਿਲਾ ਵਾਈਨ ਸ਼ੌਪ ਵਿਰੋਧੀ ਤੋਂ ਬਾਅਦ ਹੋਈ ਬੰਦ

ਜਲੰਧਰ ’ਚ ਖੁੱਲ੍ਹੀ ਪਹਿਲੀ ਮਹਿਲਾ ਵਾਈਨ ਸ਼ੌਪ ਵਿਰੋਧੀ ਤੋਂ ਬਾਅਦ ਹੋਈ ਬੰਦ

ਜਲੰਧਰ ’ਚ ਖੁੱਲ੍ਹੀ ਪਹਿਲੀ ਮਹਿਲਾ ਵਾਈਨ ਸ਼ੌਪ ਵਿਰੋਧੀ ਤੋਂ ਬਾਅਦ ਹੋਈ ਬੰਦ
ਚਹੁੰ ਪਾਸਿਓਂ ਹੋਈ ਬਦਨਾਮੀ ਤੋਂ ਬਾਅਦ ਸਰਕਾਰ ਨੇ ਮਹਿਲਾ ਵਾਈਨ ਸ਼ੌਪ ਨੂੰ ਬੰਦ ਕਰਨ ਦੇ ਦਿੱਤੇ ਸਨ ਹੁਕਮ

ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ ਲੰਮਾ ਪਿੰਡ ਚੌਕ ’ਤੇ ਖੁੱਲ੍ਹੀ ਪੰਜਾਬ ਦੀ ਪਹਿਲੀ ਮਹਿਲਾ ਵਾਈਨ ਸ਼ੌਪ ਨੂੰ ਭਾਰੀ ਵਿਰੋਧ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਇਸ ਵਾਈਨ ਸ਼ੌਪ ਨੂੰ ਲੈ ਚਹੁੰ ਪਾਸਿਓਂ ਹੋਈ ਬਦਨਾਮੀ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਸਨ। ਵੁਮੈਨ ਫਰੈਂਡਲੀ ਸ਼ਰਾਬ ਠੇਕਾ ਖੁੱਲ੍ਹਣ ਤੋਂ ਬਾਅਦ ਇਸ ਦਾ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ ਸਮੇਤ ਆਮ ਲੋਕਾਂ ਵੱਲੋਂ ਵੀ ਇਸ ਖਿਲਾਫ਼ ਅਵਾਜ਼ ਚੁੱਕੀ ਗਈ ਸੀ। ਵੁਮੈਨ ਫਰੈਂਡਲੀ ਸ਼ਰਾਬ ਠੇਕੇ ਦੇ ਵਿਰੋਧ ਤੋਂ ਬਾਅਦ ਸੂਬੇ ਦੇ ਐਕਸਾਈਜ਼ ਐਂਡ ਟੈਕਸ਼ੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਵਾਈਨ ਸ਼ੌਪ ਦੇ ਸ਼ਟਰ ਨੂੰ ਡਾਊਨ ਕਰਨ ਦੇ ਹੁਕਮ ਦਿੱਤੇ ਸਨ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਠੇਕਾ ਤਾਂ ਫਿਰ ਵੀ ਖੁੱਲ੍ਹੇਗਾ ਪ੍ਰੰਤੂ ਹੁਣ ਇਹ ਕਿਸੇ ਹੋਰ ਨਾਮ ਹੇਠ ਖੁੱਲ੍ਹੇਗਾ। ਕਿਉਂਕਿ ਇਸ ਦੇ ਪਿੱਛੇ ਦਾ ਮੁੱਖ ਕਾਰਨ ਐਕਸਾਈਜ਼ ਵਿਭਾਗ ਕੋਲੋ ਜਮ੍ਹਾਂ ਕਰਵਾਈ ਗਈ ਐਕਸਾਈਜ਼ ਡਿਊਟੀ ਹੈ। ਇਸ ਤੋਂ ਪਹਿਲਾਂ ਜਲੰਧਰ ਦੇ ਲੰਮਾ ਪਿੰਡ ’ਚ ਸੂਬੇ ਦਾ ਪਹਿਲਾ ਵੁਮੈਨ ਫਰੈਂਡਲੀ ਸ਼ਰਾਬ ਠੇਕਾ ਖੁੱਲ੍ਹਣ ਤੋਂ ਬਾਅਦ ਇਹ ਰਾਜਨੀਤਿਕ ਦਲਾਂ ਦੀ ਨਜ਼ਰਾਂ ’ਚ ਆ ਗਿਆ ਸੀ। ਕਾਂਗਰਸ ਅਤੇ ਭਾਜਪਾ ਨੇ ਇਸ ਠੇਕੇ ਨੂੰ ਮੁੱਦਾ ਬਣਾ ਲਿਆ ਸੀ। ਸਰਕਾਰ ਨੂੰ ਨਸ਼ੇ ਦੇ ਮਾਮਲੇ ’ਤੇ ਘੇਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਵੁਮੈਨ ਫਰੈਂਡਲੀ ਸ਼ਰਾਬ ਠੇਕੇ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਇਸ ਮਹਿਲਾ ਵਾਈਨ ਸ਼ੌਪ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ।

Check Also

ਮਲਿਕਾ ਅਰਜੁਨ ਖੜਗੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

ਕਿਹਾ : ਪੰਜਾਬ ਨੂੰ ਨਸ਼ਿਆਂ ਨੇ ਕਰ ਦਿੱਤਾ ਹੈ ਤਬਾਹ ਅੰਮਿ੍ਰਤਸਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ …