Breaking News
Home / ਕੈਨੇਡਾ / Front / ਬਠਿੰਡਾ ’ਚ ਮੁਹੱਲਾ ਕਲੀਨਿਕ ਦੀ ਗਰਭਵਤੀ ਕਰਮਚਾਰੀ ਨੂੰ ਕੀਤਾ ਗਿਆ ਸਸਪੈਂਡ

ਬਠਿੰਡਾ ’ਚ ਮੁਹੱਲਾ ਕਲੀਨਿਕ ਦੀ ਗਰਭਵਤੀ ਕਰਮਚਾਰੀ ਨੂੰ ਕੀਤਾ ਗਿਆ ਸਸਪੈਂਡ

ਅਧਿਕਾਰੀ ਬੋਲੇ : ਬੱਚਾ ਪੈਦਾ ਕਰਨ ਲਈ ਨਹੀਂ ਮਿਲ ਸਕਦੀ ਕੋਈ ਛੁੱਟੀ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਜ਼ਿਲ੍ਹੇ ਦੇ ਰਾਮਾਮੰਡੀ ’ਚ ਆਮ ਆਦਮੀ ਮੁਹੱਲਾ ਕਲੀਨਿਕ ’ਤੇ ਸਹਾਇਕ ਦੀ ਨੌਕਰੀ ਕਰਨ ਵਾਲੀ ਗਰਭਵਤੀ ਕਰਮਚਾਰੀ ਨੂੰ ਛੁੱਟੀ ਮੰਗਣ ’ਤੇ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਇਸ ਸਬੰਧੀ ਪੀੜਤਾ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੀੜਤਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ 2022 ’ਚ ਆਮ ਆਦਮੀ ਮੁਹੱਲਾ ਕਲੀਨਿਕ ’ਚ ਨੌਕਰੀ ਸ਼ੁਰੂ ਕੀਤੀ ਸੀ ਅਤੇ ਇਸੇ ਦੌਰਾਨ ਉਸ ਨੂੰ ਬੱਚਾ ਪੈਦਾ ਹੋਣ ਵਾਲਾ ਸੀ। ਉਸ ਨੇ ਛੁੱਟੀ ਅਪਲਾਈ ਕਰ ਦਿੱਤੀ ਅਤੇ ਸਬੰਧਤ ਐਸਐਮਓ ਨੇ 2 ਮਹੀਨੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਪ੍ਰੰਤੂ ਇਕ ਮਹੀਨੇ ਮਗਰੋਂ ਹੀ ਪੀੜਤਾ ਨੂੰ ਕੰਮ ’ਤੇ ਵਾਪਸ ਬੁਲਾ ਲਿਆ ਗਿਆ ਜਦਕਿ ਪੀੜਤਾ ਉਸ ਸਮੇਂ ਕੰਮ ਕਰਨ ਦੀ ਸਥਿਤੀ ਵਿਚ ਨਹੀਂ ਸੀ। ਕਿਉਂਕਿ ਜਿਸ ਦਿਨ ਉਸ ਨੂੰ ਕੰਮ ’ਤੇ ਬੁਲਾਇਆ ਗਿਆ ਉਸ ਤੋਂ 8 ਦਿਨ ਪਹਿਲਾਂ ਹੀ ਉਸ ਨੇ ਬੱਚੇ ਨੂੰ ਜਨਮ ਦਿੱਤਾ ਸੀ। ਇਸ ਤੋਂ ਕੁੱਝ ਦਿਨ ਬਾਅਦ ਉਸ ਨੂੰ ਸਸਪੈਂਡ ਕਰ ਦਿੱਤਾ ਅਤੇ ਕਿਹਾ ਗਿਆ ਕਿ ਸਰਕਾਰ ਬੱਚਾ ਪੈਦਾ ਕਰਨ ਲਈ ਕੋਈ ਛੁੱਟੀ ਨਹੀਂ ਦਿੰਦੀ। ਪੀੜਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮਾਮਲੇ ਦੀ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …