8.2 C
Toronto
Friday, November 7, 2025
spot_img
HomeਕੈਨੇਡਾFrontਰਾਘਵ ਚੱਢਾ ਨੇ ਭਾਰਤੀ ਜਨਤਾ ਪਾਰਟੀ ’ਤੇ ਕੱਢਿਆ ਗੁੱਸਾ

ਰਾਘਵ ਚੱਢਾ ਨੇ ਭਾਰਤੀ ਜਨਤਾ ਪਾਰਟੀ ’ਤੇ ਕੱਢਿਆ ਗੁੱਸਾ

ਰਾਘਵ ਚੱਢਾ ਨੇ ਭਾਰਤੀ ਜਨਤਾ ਪਾਰਟੀ ’ਤੇ ਕੱਢਿਆ ਗੁੱਸਾ
ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ ਸਸਪੈਂਡਡ ਐਮ ਪੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਰਾਜ ਸਭਾ ’ਚੋਂ ਸਸਪੈਂਡ ਕੀਤੇ ਜਾਣ ਮਗਰੋਂ ਕਾਫ਼ੀ ਗੁੱਸੇ ਵਿਚ ਹਨ। ਉਨ੍ਹਾਂ ਆਪਣੇ ਗੁੱਸੇ ਦਾ ਪ੍ਰਗਟਾਵਾ ਸ਼ੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤਾ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵਿੱਟਰ ’ਤੇ ਆਪਣੇ ਸਟੇਟਸ ਮੈਂਬਰ ਆਫ਼ ਪਾਰਲੀਮੈਂਟ ਨੂੰ ਬਦਲ ਕੇ ਸਸਪੈਂਡਡ ਮੈਂਬਰ ਆਫ਼ ਪਾਰਲੀਮੈਂਟ ਕਰ ਦਿੱਤਾ ਹੈ। ਫਰਜ਼ੀ ਹਸਤਾਖਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਘਵ ਚੱਢਾ ਲਗਾਤਾਰ ਆਪਣਾ ਪੱਖ ਰੱਖ ਰਹੇ ਹਨ ਅਤੇ ਦੋ ਦਿਨ ਪਹਿਲਾਂ ਉਨ੍ਹਾਂ ਇਸ ਮਾਮਲੇ ’ਚ ਪ੍ਰੈਸ ਕਾਨਫਰਸੰ ਵੀ ਕੀਤੀ ਸੀ। ਜਿਸ ਨੂੰ ਆਧਾਰ ਬਣਾ ਕੇ ਹੀ ਉਨ੍ਹਾਂ ਨੂੰ ਰਾਜ ਸਭਾ ਤੋਂ ਸਸਪੈਂਡ ਕੀਤਾ ਗਿਆ ਹੈ। ਲੰਘੇ ਦਿਨੀਂ ਰਾਘਵ ਚੱਢਾ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਸੀ ਨਮਸਕਾਰ… ਮੈਂ ਸਸਪੈਂਡਡ ਰਾਜ ਸਭਾ ਮੈਂਬਰ ਰਾਘਵ ਚੱਢਾ। ਜੀ ਹਾਂ, ਮੈਨੂੰ ਰਾਜ ਸਭਾ ਤੋਂ ਅੱਜ ਸਸਪੈਂਡ ਕਰ ਦਿੱਤਾ ਗਿਆ। ਮੈਨੂੰ ਸਸਪੈਂਡ ਕਿਉਂ ਕੀਤਾ ਗਿਆ? ਮੇਰਾ ਕਸੂਰ ਕੀ ਹੈ? ਕੀ ਮੇਰਾ ਅਪਰਾਧ ਹੈ ਕਿ ਮੈਂ ਸੰਸਦ ’ਚ ਖੜ੍ਹੇ ਹੋ ਕੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਰਟੀ ਦੇ ਸਭ ਤੋਂ ਵੱਡੇ ਆਗੂਆਂ ਤੋਂ ਸਵਾਲ ਪੁੱਛ ਲਏ? ਚੱਢਾ ਨੇ ਅੱਗੇ ਕਿਹਾ ਕਿ ਇਹ ਬਹੁਤ ਸ਼ਕਤੀਸ਼ਾਲੀ ਲੋਕ ਹਨ ਅਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਮਾਨਸੂਨ ਸੈਸ਼ਨ ਦੌਰਾਨ 3 ‘ਆਪ’ ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਚੱਢਾ ਨੇ ਕਿਹਾ ਕਿ ਮੈਂ ਭਗਤ ਸਿੰਘ ਦੀ ਧਰਤੀ ਤੋਂ ਆਉਂਦਾ ਹਾਂ ਅਤੇ ਆਪਣੇ ਪੱਖ ਨੂੰ ਪੂਰੀ ਮਜ਼ਬੂਤੀ ਨਾਲ ਸਭ ਦੇ ਸਾਹਮਣੇ ਰੱਖਾਂਗਾ।
RELATED ARTICLES
POPULAR POSTS