5 C
Toronto
Friday, November 21, 2025
spot_img
HomeਕੈਨੇਡਾFrontਪੀਐਮ ਬਣਨ ਤੋਂ ਬਾਅਦ ਮੋਦੀ 7ਵੀਂ ਵਾਰ ਯੂਏਈ ਦੇ ਦੌਰੇ ’ਤੇ ਗਏ

ਪੀਐਮ ਬਣਨ ਤੋਂ ਬਾਅਦ ਮੋਦੀ 7ਵੀਂ ਵਾਰ ਯੂਏਈ ਦੇ ਦੌਰੇ ’ਤੇ ਗਏ

ਅਯੁੱਧਿਆ ਤੋਂ ਬਾਅਦ ਯੂਏਈ ਵਿਚ ਮੰਦਿਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੇ ਦੌਰੇ ਲਈ ਯੂਏਈ ਗਏ ਹਨ। ਪ੍ਰਧਾਨ ਮੰਤਰੀ ਮੋਦੀ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਦੇ ਨਾਲ ਦੋਪੱਖੀ ਬੈਠਕ ਕਰਨਗੇ। ਇਸ ਤੋਂ ਇਲਾਵਾ ਪੀਐਮ ਮੋਦੀ ‘ਹੈਲੋ ਮੋਦੀ’ ਸਮਾਗਮ ਵਿਚ ਯੂਏਈ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਕਰੀਬ 65 ਹਜ਼ਾਰ ਵਿਅਕਤੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਰਾਜਧਾਨੀ ਅਬੂਧਾਬੀ ਵਿਚ ਯੂਏਈ ਦੇ ਪਹਿਲੇ ਹਿੰਦੂ ਮੰਦਿਰ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਬਾਅਦ ਉਹ ਇਕ ਦਿਨ ਦੇ ਦੌਰੇ ’ਤੇ ਕਤਰ ਲਈ ਰਵਾਨਾ ਹੋਣਗੇ। ਧਿਆਨ ਰਹੇ ਕਿ 2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ 7ਵਾਂ ਯੂਏਈ ਦੌਰਾ ਹੈ। ਉਹ ਪੀਐਮ ਦੇ ਤੌਰ ’ਤੇ ਪਹਿਲੀ ਵਾਰ ਅਗਸਤ 2015 ਵਿਚ ਯੂੁਏਈ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਯੂਏਈ ਵਿਚ ਕਰੀਬ 35 ਲੱਖ ਭਾਰਤੀ ਰਹਿੰਦੇ ਹਨ ਅਤੇ ਇਹ ਦੇਸ਼ ਦੀ ਕੁੱਲ ਜਨਸੰਖਿਆ ਦਾ 30 ਪ੍ਰਤੀਸ਼ਤ ਹੈ ਅਤੇ ਭਾਰਤੀਆਂ ਦੀ ਤਾਦਾਦ ਇੱਥੇ ਕਿਸੇ ਵੀ ਦੂਜੇ ਦੇਸ਼ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਹੈ। ਰੂਸ, ਸਾਊਦੀ ਅਰਬ ਅਤੇ ਇਰਾਕ ਤੋਂ ਬਾਅਦ ਯੂਏਈ ਭਾਰਤ ਦਾ ਚੌਥਾ ਸਭ ਤੋਂ ਵੱਡਾ ਤੇਲ ਦੀ ਪੂਰਤੀ ਕਰਨ ਵਾਲਾ ਦੇਸ਼ ਹੈ।
RELATED ARTICLES
POPULAR POSTS