15.3 C
Toronto
Tuesday, September 15, 2026
spot_img
Homeਪੰਜਾਬਐੱਸ. ਜੀ. ਪੀ. ਸੀ. ਚੋਣਾਂ ਕਰਵਾਉਣ ਲਈ ਫੂਲਕਾ ਨੇ ਮੋਦੀ ਨੂੰ ਲਿਖੀ...

ਐੱਸ. ਜੀ. ਪੀ. ਸੀ. ਚੋਣਾਂ ਕਰਵਾਉਣ ਲਈ ਫੂਲਕਾ ਨੇ ਮੋਦੀ ਨੂੰ ਲਿਖੀ ਚਿੱਠੀ

ਐੱਸ. ਜੀ. ਪੀ. ਸੀ. ਚੋਣਾਂ ਕਰਵਾਉਣ ਲਈ ਫੂਲਕਾ ਨੇ ਮੋਦੀ ਨੂੰ ਲਿਖੀ ਚਿੱਠੀਕਿਹਾ-ਇਹ ਚੋਣਾਂ 2016 ‘ਚ ਹੋਣੀਆਂ ਚਾਹੀਦੀਆਂ ਸਨ ਜੋ ਅੱਜ ਤੱਕ ਨਹੀਂ ਹੋਈਆਂ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਫੂਲਕਾ ਨੇ ਚੋਣਾਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਲ 2016 ਦੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਚੋਣਾਂ 2016 ਵਿਚ ਹੋ ਜਾਣੀਆਂ ਚਾਹੀਦੀਆਂ ਸਨ, ਪਰ ਇਹ ਚੋਣਾਂ ਅੱਜ ਤੱਕ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਾਲ 2011 ਦੌਰਾਨ ਐੱਸ. ਜੀ. ਪੀ. ਸੀ. ਲਈ ਚੁਣੇ ਮੈਂਬਰਾਂ ਨੂੰ 2021 ਤੱਕ ਕਾਰਜਭਾਰ ਸੰਭਾਲਣ ਦੀ ઠਇਜਾਜ਼ਤ ਨਹੀਂ ਦਿੱਤੀ ਹੈ ਅਤੇ ਉਨ੍ਹਾਂ ਦਾ ਕਾਰਜਕਾਲ ਤਾਂ ਸਾਲ 2016 ਵਿਚ ਹੀ ਖਤਮ ਹੋ ਗਿਆ ਹੈ। ਇਸ ਲਈ ਇਹ ਮੈਂਬਰ ਗੈਰ ਕਾਨੂੰਨੀ ਤੌਰ ‘ਤੇ ਐੱਸ. ਜੀ. ਪੀ. ਸੀ. ਨੂੰ ਕੰਟਰੋਲ ਕਰ ਰਹੇ ਹਨ। ਐੱਚ. ਐੱਸ. ਫੂਲਕਾ ਨੇ ਆਪਣੀ ਚਿੱਠੀ ਵਿਚ ਲਿਖਿਆ ਹੈ ਕਿ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਤੁਰੰਤ ਕਰਾਈਆਂ ਜਾਣੀਆਂ ਚਾਹੀਦੀਆਂ ਹਨ।

RELATED ARTICLES
POPULAR POSTS