Breaking News
Home / ਪੰਜਾਬ / ਸ਼ਿਵਸੈਨਾ ਦੀ ਲਲਕਾਰ ਰੈਲੀ ਦਾ ਮੁਕਾਬਲਾ ਕਰਨ ਲਈ ਸਿੱਖ ਜਥੇਬੰਦੀਆਂ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਬਿਆਸ ਵਿਖੇ ਹੋਈਆਂ ਇਕੱਠੀਆਂ ਸ਼ਿਵ ਸੈਨਾ ਨੇ ਰੈਲੀ ਕੀਤੀ ਰੱਦ

ਸ਼ਿਵਸੈਨਾ ਦੀ ਲਲਕਾਰ ਰੈਲੀ ਦਾ ਮੁਕਾਬਲਾ ਕਰਨ ਲਈ ਸਿੱਖ ਜਥੇਬੰਦੀਆਂ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਬਿਆਸ ਵਿਖੇ ਹੋਈਆਂ ਇਕੱਠੀਆਂ ਸ਼ਿਵ ਸੈਨਾ ਨੇ ਰੈਲੀ ਕੀਤੀ ਰੱਦ

9ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਬਿਆਸ ਵਿਚ ਅੰਮ੍ਰਿਤਸਰ-ਜਲੰਧਰ ਹਾਈਵੇ ‘ਤੇ ਵੱਡੀ ਗਿਣਤੀ ਸਿੱਖ ਇਕੱਠੇ ਹੋਏ। ਸਿੱਖ ਜਥੇਬੰਦੀਆਂ ਦਾ ਇਹ ਇਕੱਠ ਕੱਟੜ ਹਿੰਦੂ ਜਥੇਬੰਦੀ ਸ਼ਿਵਸੈਨਾ ਦੇ ਉਸ ਐਲਾਨ ਦੇ ਖਿਲਾਫ ਸੀ, ਜਿਸ ਵਿਚ ਅੱਜ ਇੱਕ ਵਿਸ਼ਾਲ ਲਲਕਾਰ ਰੈਲੀ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਸਿੱਖ ਜਥੇਬੰਦੀਆਂ ਦੇ ਇਕੱਠੇ ਹੋਣ ਦੀ ਖਬਰ ਮਿਲਦਿਆਂ ਹੀ ਸ਼ਿਵਸੈਨਾ ਨੇ ਆਪਣੀ ਲਲਕਾਰ ਰੈਲੀ ਰੱਦ ਕਰ ਦਿੱਤੀ।
ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਹਥਿਆਰਬੰਦ ਸਿੱਖ ਸਵੇਰ ਤੋਂ ਹੀ ਬਿਆਸ ਵਿਚ ਨੈਸ਼ਨਲ ਹਾਈਵੇ-1 ‘ਤੇ ਇਕੱਠੇ ਹੋ ਰਹੇ ਸਨ। ਸਿੱਖਾਂ ਦੇ ਇਕੱਠ ਨੂੰ ਦੇਖਦਿਆਂ ਭਾਰੀ ਸੁਰੱਖਿਆ ਬਲਾਂ ਦੀ ਵੀ ਤਾਇਨਾਤੀ ਕੀਤੀ ਗਈ ਸੀ। ਪਰ ਇਸ ਦੌਰਾਨ ਕਿਸੇ ਵੀ ਸਿੱਖ ਨੇ ਸੜਕ ਆਵਾਜਾਈ ਜਾਮ ਨਹੀਂ ਕੀਤੀ ਤੇ ਨਾ ਹੀ ਕਿਸੇ ਆਉਣ ਜਾਣ ਵਾਲੇ ਨੂੰ ਕੋਈ ਮੁਸ਼ਕਲ ਪੇਸ਼ ਆਉਣ ਦਿੱਤੀ ਗਈ। ਸਿੱਖ ਲੀਡਰਾਂ ਨੇ ਸਾਫ ਕਰ ਦਿੱਤਾ ਸੀ ਕਿ ਇਹ ਇਕੱਠ ਸਿਰਫ ਸ਼ਿਵ ਸੈਨਾ ਦੀ ਲਲਕਾਰ ਰੈਲੀ ਦੇ ਵਿਰੋਧ ਵਿਚ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੁਝ ਸ਼ਿਵ ਸੈਨਿਕਾਂ ਵਲੋਂ ਸ਼ੋਸ਼ਲ ਮੀਡੀਆ ਰਾਹੀਂ 25 ਮਈ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਲਲਕਾਰ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਸੀ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …