Breaking News
Home / ਪੰਜਾਬ / ਭਾਜਪਾ ’ਚ ਜਾ ਸਕਦੇ ਹਨ ਦੋ ਕਾਂਗਰਸੀ ਆਗੂ

ਭਾਜਪਾ ’ਚ ਜਾ ਸਕਦੇ ਹਨ ਦੋ ਕਾਂਗਰਸੀ ਆਗੂ

ਹਾਈਕਮਾਨ ਨਾਲ ਨਰਾਜ਼ਗੀ ਕਰਕੇ ਓਪੀ ਸੋਨੀ ਅਤੇ ਰਾਜ ਕੁਮਾਰ ਵੇਰਕਾ ਲੈ ਸਕਦੇ ਹਨ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਦਰਕਿਨਾਰ ਕੀਤੇ ਗਏ ਦੋ ਸੀਨੀਅਰ ਆਗੂ ਜਲਦ ਹੀ ਭਾਜਪਾ ਵਿਚ ਜਾਣ ਦਾ ਐਲਾਨ ਕਰ ਸਕਦੇ ਹਨ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਪੰਜਾਬ ਵਿਚ ਸੁਨੀਲ ਜਾਖੜ ਦੇ ਕਾਂਗਰਸ ਵਿਚੋਂ ਜਾਣ ਤੋਂ ਬਾਅਦ ਇਹ ਪਾਰਟੀ ਲਈ ਦੂਜਾ ਵੱਡਾ ਝਟਕਾ ਹੋ ਸਕਦਾ ਹੈ। ਫਿਲਹਾਲ ਇਨ੍ਹਾਂ ਦੋਵਾਂ ਆਗੂਆਂ ਨੇ ਚੁੱਪ ਸਾਧੀ ਹੋਈ ਹੈ ਅਤੇ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕਰ ਰਹੇ ਹਨ। ਪਰ ਇਨ੍ਹਾਂ ਦੋਵਾਂ ਆਗੂਆਂ ਦੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਗੱਲ ਚੱਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮਿ੍ਰਤਸਰ ਨਾਲ ਸਬੰਧਤ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਅਤੇ ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਕਿਸੇ ਸਮੇਂ ਵੀ ਭਾਜਪਾ ਦਾ ਰੁਖ ਕਰ ਸਕਦੇ ਹਨ। ਇਨ੍ਹਾਂ ਦੋਵਾਂ ਆਗੂਆਂ ਦੇ ਭਾਜਪਾ ਵਿਚ ਜਾਣ ਦੀਆਂ ਖਬਰਾਂ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਵਿਚ ਵੀ ਹਲਹਲ ਪੈਦਾ ਹੋ ਗਈ ਹੈ। ਹਾਲਾਂਕਿ ਓਪੀ ਸੋਨੀ ਨੇ ਅਜਿਹੀਆਂ ਗੱਲਾਂ ਨੂੰ ਖਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸੋਨੀ ਅਤੇ ਵੇਰਕਾ ਦਾ ਕਾਂਗਰਸ ਪਾਰਟੀ ਵਿਚ ਇਕ ਵੱਖਰਾ ਹੀ ਰੁਤਬਾ ਹੈ, ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਕੋਈ ਚੋਣ ਹਾਰੇ ਨਹੀਂ ਸਨ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿਚੋਂ ਜਾਣ ਤੋਂ ਬਾਅਦ ਪਾਰਟੀ ਦਿਨੋ ਦਿਨ ਖਿੱਲਰਦੀ ਜਾ ਰਹੀ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …