Breaking News
Home / ਪੰਜਾਬ / ਰੰਗਾਂ ਦਾ ਤਿਉਹਾਰ ਹੋਲੀ ਦੇਸ਼ ਭਰ ’ਚ ਮਨਾਇਆ ਗਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ੀਆਂ ਵਾਸੀਆਂ ਨੂੰ ਦਿੱਤੀ ਵਧਾਈ

ਰੰਗਾਂ ਦਾ ਤਿਉਹਾਰ ਹੋਲੀ ਦੇਸ਼ ਭਰ ’ਚ ਮਨਾਇਆ ਗਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ੀਆਂ ਵਾਸੀਆਂ ਨੂੰ ਦਿੱਤੀ ਵਧਾਈ

ਚੰਡੀਗੜ੍ਹ/ਬਿਊਰੋ ਨਿਊਜ਼ : ਰੰਗਾਂ ਦਾ ਤਿਉਹਾਰ ਹੋਲੀ ਅੱਜ ਦੇਸ਼ ਭਰ ’ਚ ਬੜੀਧੂਮ-ਧਾਮ ਨਾਲ ਮਨਾਇਆ ਗਿਆ ਅਤੇ ਚਾਰੇ ਪਾਸੇ ਗੁਲਾਲ ਉਡਦਾ ਹੋਇਆ ਨਜ਼ਰ ਆਇਆ। ਹੋਲੀ ਦੇ ਰੰਗ ਸਾਡੇ ਜੀਵਨ ਦੇ ਰੰਗਾਂ ਨੂੰ ਵੀ ਬਿਆਨ ਕਰਦੇ ਹਨ ਜਿਵੇਂ ਲਾਲ ਰੰਗ ਪੇ੍ਰਮ ਦਾ ਸੰਕੇਤ ਦਿੰਦਾ ਹੈ, ਗੁਲਾਬੀ ਰੰਗ ਖੂਬਸੂਰਤੀ ਦਾ ਅਤੇ ਪੀਲਾ ਰੰਗ ਖੁਸ਼ੀ ਦਾ ਜਦਕਿ ਸਫੇਦ ਰੰਗ ਸ਼ਾਂਤੀ ਅਤੇ ਭਾਈਚਾਰੇ ਦਾ ਸੰਕੇਤ ਦਿੰਦਾ ਹੈ। ਦੇਸ਼ ਭਰ ’ਚ ਅੱਜ ਹਰ ਵਿਅਕਤੀ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਮੁਬਾਰਕਾਂ ਦੇ ਦਿੰਦਾ ਹੋਇਆ ਨਜ਼ਰ ਆਇਆ। ਹੋਲੀ ਦੇ ਤਿਉਹਾਰ ਮੌਕੇ ਦੇਸ਼ ਪ੍ਰਧਾਨ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਜਦਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ। ਮਾਨ ਨੇ ਕਿਹਾ ਕਿ ਰੰਗਾਂ, ਉਮੰਗਾਂ, ਏਕਤਾ ਅਤੇ ਸਦਭਾਵਨਾ ਦਾ ਇਹ ਤਿਉਹਾਰ ਦੇਸ਼ ਵਾਸੀਆਂ ਦੇ ਜੀਵਨ ਵਿਚ ਸੁੱਖ-ਸ਼ਾਂਤੀ ਅਤੇ ਸੁਭਾਗ ਲੈ ਕੇ ਆਵੇ। ਧਿਆਨ ਰਹੇ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਕੀਤੀ ਇਸ ਮੌਕੇ ਹਰਿਆਣਾ ਦੇ ਰਾਜਪਾਲ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਵੀ ਮੌਜੂਦ ਸਨ। ਸਾਰੇ ਮਹਿਮਾਨਾਂ ਨੇ ਹੋਲੀ ਦਾ ਜਸ਼ਨ ਮਨਾਉਣ ਲਈ ਇਕ-ਦੂਜੇ ’ਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਮਨਾਈ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …