ਆਸਟਰੇਲੀਅਨ ਸੰਸਦ ਮੈਂਬਰ ਬ੍ਰੈਡ ਬੈਟਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ September 7, 2023 ਆਸਟਰੇਲੀਅਨ ਸੰਸਦ ਮੈਂਬਰ ਬ੍ਰੈਡ ਬੈਟਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਕਿਹਾ : ਪੰਜਾਬੀਆਂ ਨੇ ਆਸਟਰੇਲੀਆ ’ਚ ਆਪਣੀ ਪਹਿਚਾਣ ਖੁਦ ਬਣਾਈ ਅੰਮਿ੍ਰਤਸਰ/ਬਿਊਰੋ ਨਿਊਜ਼ : ਆਸਟਰੇਲੀਆ ਦੇ ਵਿਕਟੋਰੀਆ ਤੋਂ ਸੰਸਦ ਮੈਂਬਰ ਬ੍ਰੈਡ ਬੈਟਿਨ ਅੱਜ ਵੀਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਆਸਟਰੇਲੀਅਨ ਸੰਸਦ ਮੈਂਬਰ ਬ੍ਰੈਡ ਬੈਟਿਨ ਨੇ ਦੱਸਿਆ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ। ਉਨ੍ਹਾਂ ਆਖਿਆ ਕਿ ਭਾਰਤ ਤੋਂ ਇਲਾਵਾ ਆਸਟਰੇਲੀਆ ਵਿਚ ਵੀ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਰੱਖਦੇ ਹਨ ਅਤੇ ਉਨ੍ਹਾਂ ਕਿਹਾ ਕਿ ਦੁਬਾਰਾ ਫਿਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਚਾਹੁੰਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਬ੍ਰੈਡ ਬੈਟਿਨ ਨੇ ਪੰਜਾਬੀਆਂ ਦੇ ਸਨਮਾਨ ਵਿਚ ਕੁੱਝ ਅਜਿਹੀਆਂ ਗੱਲਾਂ ਆਖੀਆਂ ਜਿਸ ਨਾਲ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਹੋ ਗਿਆ। ਉਨ੍ਹਾਂ ਕਿਹਾ ਕਿ ਆਸਟਰੇਲੀਆ ’ਚ ਜਦੋਂ ਵੀ ਕਦੇ ਕੁਦਰਤੀ ਆਫ਼ਤ ਜਾਂ ਕੋਈ ਹੋਰ ਮੁਸ਼ਕਿਲ ਆਈ ਤਾਂ ਸਿੱਖ ਭਾਈਚਾਰਾ ਮਦਦ ਦੇ ਲਈ ਹਮੇਸ਼ਾ ਸਭ ਤੋਂ ਅੱਗੇ ਰਹਿੰਦਾ ਹੈ। ਸੰਸਦ ਮੈਂਬਰ ਬ੍ਰੈਡ ਬੈਟਿਨ ਨੇ ਅੱਗੇ ਕਿਹਾ ਕਿ ਪੰਜਾਬੀਆਂ ਨੇ ਆਸਟਰੇਲੀਆਂ ’ਚ ਆਪਣੀ ਪਹਿਚਾਣ ਖੁਦ ਬਣਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦਰਮਿਆਨ ਵਧੀਆ ਸਬੰਧ ਹਨ ਅਤੇ ਆਸਟਰੇਲੀਆ ਸਿੱਖਿਆ ਤੋਂ ਇਲਾਵਾ ਇੰਡਸਟਰੀ, ਫੂਡ ਅਤੇ ਐਗਰੀਕਲਚਰ ਆਦਿ ਖੇਤਰਾਂ ਵਿਚ ਵੀ ਭਾਰਤ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। 2023-09-07 Parvasi Chandigarh Share Facebook Twitter Google + Stumbleupon LinkedIn Pinterest