ਕਿਹਾ, ਕੈਪਟਨ ਅਮਰਿੰਦਰ ਕਰਦੇ ਹਨ ਰਾਜਵਾੜਾਸ਼ਾਹੀ ਰਾਜਨੀਤੀ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਮੰਤਰੀ ਦੀ ਕੁਰਸੀ ਛੱਡਣ ਦੀ ਸਲਾਹ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਲੰਘੇ ਕੱਲ੍ਹ ਸੁਪਰੀਮ ਕੋਰਟ ਵਿਚ ਨਵਜੋਤ ਸਿੱਧੂ ਵਿਰੁੱਧ 30 ਸਾਲ ਪੁਰਾਣੇ ‘ਰੋਡਰੇਜ’ ਮਾਮਲੇ ਵਿੱਚ ਹਾਈਕੋਰਟ ਦੇ ਫ਼ੈਸਲੇ ਨੂੰ ਹਮਾਇਤ ਦੇਣ ਤੋਂ ਬਾਅਦ ਖਹਿਰਾ ਦਾ ਇਹ ਬਿਆਨ ਆਇਆ ਹੈ। ਅਦਾਲਤ ਵਿੱਚ ਕੈਪਟਨ ਸਰਕਾਰ ਵੱਲੋਂ ਦਿੱਤੇ ਬਿਆਨ ਨੇ ਸਿੱਧੂ ਦੀ ਪਰੇਸ਼ਾਨੀ ਹੋਰ ਵਧਾ ਦਿੱਤੀ ਹੈ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਲੰਘੇ ਕੱਲ੍ਹ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ‘ਰੋਡਰੇਜ਼’ ਮਾਮਲੇ ਵਿਚ ਸਿੱਧੂ ਨੂੰ ਸੁਣਾਈ 3 ਸਾਲ ਦੀ ਸਜ਼ਾ ਜਾਇਜ਼ ਹੈ। ਖਹਿਰਾ ਨੇ ਕਿਹਾ ਕਿ ਇੰਨਾ ਸਭ ਹੋਣ ਦੇ ਬਾਵਜੂਦ ਉਨ੍ਹਾਂ ਲਈ ਕੈਬਨਿਟ ਵਿੱਚ ਰਹਿਣਾ ਠੀਕ ਨਹੀਂ ਹੈ।ਖਹਿਰਾ ਨੇ ਕਿਹਾ ਕਿ ਕੈਪਟਨ ਰਜਵਾੜਾ ਸ਼ਾਹੀ ਰਾਜਨੀਤੀ ਕਰਦੇ ਹਨ, ਇਸ ਤੋਂ ਪਹਿਲਾਂ ਕੈਪਟਨ ਨੇ ਸੁਨੀਲ ਜਾਖੜ ਤੇ ਹੋਰ ਵਿਧਾਇਕਾਂ ਦੀ ਤੌਹੀਨ ਕੀਤੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …