Breaking News
Home / ਪੰਜਾਬ / ਜ਼ੀਰਕਪੁਰ ਤੋਂ ‘ਆਪ’ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ’ਤੇ ਰਿਸ਼ਵਤ ਮੰਗਣ ਦਾ ਆਰੋਪ

ਜ਼ੀਰਕਪੁਰ ਤੋਂ ‘ਆਪ’ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ’ਤੇ ਰਿਸ਼ਵਤ ਮੰਗਣ ਦਾ ਆਰੋਪ

ਵਿਧਾਇਕ ਬੋਲੇ : ਮੇਰਾ ਵਰਕਰ ਰਿਸ਼ਵਤ ਨਹੀਂ ਮੰਗ ਸਕਦਾ, ਜੇ ਇਸ ਤਰ੍ਹਾਂ ਹੋਇਆ ਤਾਂ ਉਹ ਖੁਦ ਕਰਾਉਣਗੇ ਪਰਚਾ ਦਰਜ
ਜ਼ੀਰਕਪੁਰ/ਬਿਊਰੋ ਨਿਊਜ਼ : ਡੇਰਾਬਸੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੀਏ ਨਿਤਿਨ ਲੂਥਰਾ ’ਤੇ ਰਿਸ਼ਵਤ ਮੰਗਣ ਦਾ ਆਰੋਪ ਲੱਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵਿਧਾਇਕ ਰੰਧਾਵਾ ਦਾ ਪੀਏ ਨਿਤਿਨ ਲੂਥਰਾ ਨੇ ਬਲਟਾਣਾ ਪੁਲਿਸ ਚੌਕੀ ਇੰਚਾਰਜ ਕੋਲੋਂ 1 ਲੱਖ ਰੁਪਏ ਰਿਸ਼ਵਤ ਮੰਗੀ ਸੀ। ਪੈਸੇ ਨਾ ਦੇਣ ਕਰਕੇ ਚੌਕੀ ਇੰਚਾਰਜ ਬਰਮਾ ਸਿੰਘ ਦੀ ਬਦਲੀ ਕਰ ਦਿੱਤੀ ਗਈ। ‘ਆਪ’ ਵਰਕਰ ਵਿਕਰਮ ਧਵਨ ਨੇ ਇਕ ਆਡੀਓ ਰਿਕਾਰਡਿੰਗ ਵਾਇਰਲ ਕਰਕੇ ਵਿਧਾਇਕ ਦੇ ਪੀਏ ’ਤੇ ਇਹ ਆਰੋਪ ਲਗਾਏ ਹਨ। ਇਸ ਆਡੀਓ ਵਿਚ ਪੁਲਿਸ ਦੇ ਸਬ ਇੰਸਪੈਕਟਰ ਬਰਮਾ ਸਿੰਘ ਨਾਲ ਹੋਈ ਗੱਲ ਦਾ ਜ਼ਿਕਰ ਹੈ। ਬਰਮਾ ਸਿੰਘ ਵਿਧਾਇਕ ਦੇ ਪੀਏ ਵੱਲੋਂ ਪੈਸੇ ਮੰਗਣ ਦੀ ਗੱਲ ਕਰਦਾ ਹੋਇਆ ਸੁਣਾਈ ਦੇ ਰਿਹਾ ਹੈ। ਵਿਕਰਮ ਧਵਨ ਵੱਲੋਂ ਇਹ ਸ਼ਿਕਾਇਤ ਐਂਟੀ ਕੁਰੱਪਸ਼ਨ ਸੈਲੀ ਨੂੰ ਵੀ ਭੇਜੀ ਗਈ ਹੈ। ਉਧਰ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਮੇਰਾ ਵਰਕਰ ਕਿਸੇ ਕੋਲੋਂ ਰਿਸ਼ਵਤ ਨਹੀਂ ਮੰਗ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੋਇਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਉਸ ਖਿਲਾਫ ਲੱਗੇ ਦੋਸ਼ ਸਹੀ ਸਾਬਤ ਹੋ ਜਾਂਦੇ ਹਨ ਤਾਂ ਮੈਂ ਖੁਦ ਉਸ ਖਿਲਾਫ਼ ਪਰਚਾ ਦਰਜ ਕਰਵਾਉਣ ਦੀ ਕਾਰਵਾਈ ਕਰਾਂਗਾ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …