ਸੋਨੀਆ ਤੋਂ ਬਾਅਦ ਪਿ੍ਰਅੰਕਾ ਨੂੰ ਵੀ ਹੋਇਆ ਕਰੋਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨੈਸ਼ਨਲ ਹੈਰਾਲਡ ਕੇਸ ਵਿਚ ਰਾਹੁਲ ਗਾਂਧੀ ਹੁਣ 13 ਜੂਨ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਗੇ। ਜ਼ਿਕਰਯੋਗ ਹੈ ਕਿ ਈਡੀ ਨੇ ਰਾਹੁਲ ਅਤੇ ਸੋਨੀਆ ਗਾਂਧੀ ਨੂੰ 8 ਜੂਨ ਨੂੰ ਪੇਸ਼ ਹੋਣ ਲਈ ਸੰਮਣ ਭੇਜਿਆ ਸੀ, ਇਸ ਤੋਂ ਬਾਅਦ ਰਾਹੁਲ ਨੇ ਜਾਂਚ ਏਜੰਸੀ ਕੋਲੋਂ ਨਵੀਂ ਤਰੀਕ ਮੰਗੀ ਸੀ। ਇਸੇ ਮਾਮਲੇ ਵਿਚ ਸੋਨੀਆ ਗਾਂਧੀ ਨੂੰ ਆਉਂਦੀ 8 ਜੂਨ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੂੰ ਪਿਛਲੇ ਦਿਨੀਂ ਕਰੋਨਾ ਹੋ ਗਿਆ ਸੀ, ਪਰ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਕਿ ਸੋਨੀਆ ਗਾਂਧੀ ਈਡੀ ਦੇ ਸਾਹਮਣੇ 8 ਜੂਨ ਨੂੰ ਜ਼ਰੂਰ ਪੇਸ਼ ਹੋਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿ੍ਰਅੰਕਾ ਗਾਂਧੀ ਵਿਚ ਵੀ ਕਰੋਨਾ ਦੇ ਹਲਕੇ ਜਿਹੇ ਲੱਛਣਾਂ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਨੇ ਵੀ ਖੁਦ ਨੂੰ ਆਈਸੋਲੇਟ ਕਰ ਲਿਆ ਹੈ।