Breaking News
Home / ਕੈਨੇਡਾ / Front / ਸਿੱਖ ਕਤਲੇਆਮ ਦੇ ਇਕ ਮਾਮਲੇ ’ਚ ਸੱਜਣ ਕੁਮਾਰ ਬਰੀ

ਸਿੱਖ ਕਤਲੇਆਮ ਦੇ ਇਕ ਮਾਮਲੇ ’ਚ ਸੱਜਣ ਕੁਮਾਰ ਬਰੀ

ਫਿਰ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ ਸੱਜਣ ਕੁਮਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਹੋਰਨਾਂ ਆਰੋਪੀਆਂ ਨੂੰ ਅੱਜ ਬਰੀ ਕਰ ਦਿੱਤਾ ਹੈ। ਇਹ ਮਾਮਲਾ ਤਿੰਨ ਸਿੱਖਾਂ ਦੇ ਕਥਿਤ ਕਤਲ ਨਾਲ ਸੰਬੰਧਿਤ ਸੀ। ਧਿਆਨ ਰਹੇ ਕਿ ਦਿੱਲੀ ਦੇ ਸੁਲਤਾਨਪੁਰੀ ਇਲਾਕੇ ’ਚ ਹੋਏ ਸਿੱਖ ਕਤਲੇਆਮ ਦੌਰਾਨ 3 ਸਿੱਖ ਵਿਅਕਤੀਆਂ ਦੀ ਹੱਤਿਆ ਹੋਈ ਸੀ। ਸੁਲਤਾਨਪੁਰੀ ਕਤਲੇਆਮ ਮਾਮਲੇ ’ਚ ਸੀਬੀਆਈ ਦੀ ਇਕ ਅਹਿਮ ਗਵਾਹ ਬੀਬੀ ਚਾਮ ਕੌਰ ਨੇ ਆਰੋਪ ਲਗਾਇਆ ਸੀ ਕਿ ਸੱਜਣ ਕੁਮਾਰ ਭੀੜ ਨੂੰ ਭੜਕਾ ਰਿਹਾ ਸੀ। ਇਸ ਤੋਂ ਪਹਿਲਾਂ ਜੁਲਾਈ 2010 ’ਚ ਕੜਕੜਡੁੰਮਾ ਕੋਰਟ ਨੇ ਸੱਜਣ ਕੁਮਾਰ, ਬ੍ਰਹਮਾਨੰਦ, ਪੇਰੂ, ਕੁਸ਼ਲ ਸਿੰਘ ਅਤੇ ਵੇਦ ਪ੍ਰਕਾਸ਼ ਦੇ ਖਿਲਾਫ਼ 3 ਸਿੱਖ ਵਿਅਕਤੀਆਂ  ਦੀ ਹੱਤਿਆ ਦੇ ਮਾਮਲੇ ’ਚ ਆਰੋਪ ਤਹਿ ਕੀਤੇ ਸਨ। ਪ੍ਰੰਤੂ ਅੱਜ ਲਗਭਗ 13 ਸਾਲ ਬਾਅਦ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਸਮੇਤ ਸਾਰੇ ਆਰੋਪੀਆਂ ਨੂੰ ਇਸ ਮਾਮਲੇ ’ਚ ਬਰੀ ਕਰ ਦਿੱਤਾ ਹੈ ਪ੍ਰ੍ਰੰਤੂ ਸਿੱਖ ਕਤਲੇਆਮ ਦੇ ਹੋਰ ਮਾਮਲਿਆਂ ਵਿਚ ਸੱਜਣ ਕੁਮਾਰ ਜੇਲ੍ਹ ’ਚ ਹੀ ਰਹੇਗਾ।

Check Also

ਯੂਪੀ ਦੇ ਹਾਥਰਸ ’ਚ ਧਾਰਮਿਕ ਸਥਾਨ ’ਤੇ ਮਚੀ ਭਗਦੜ-50 ਤੋਂ ਜ਼ਿਆਦਾ ਮੌਤਾਂ

200 ਦੇ ਕਰੀਬ ਵਿਅਕਤੀ ਜ਼ਖਮੀ ਵੀ ਹੋਏ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਵਿਚ ਪੈਂਦੇ ਹਾਥਰਸ ਜ਼ਿਲ੍ਹੇ …