-18.3 C
Toronto
Saturday, January 24, 2026
spot_img
Homeਭਾਰਤਧੋਖੇ ਦਾ ਸ਼ਿਕਾਰ ਪੰਜਾਬ ਦੀਆਂ ਕੁੜੀਆਂ ਨੂੰ ਓਮਾਨ ’ਚੋਂ ਲਿਆਂਦਾ ਜਾਵੇਗਾ ਵਾਪਸ

ਧੋਖੇ ਦਾ ਸ਼ਿਕਾਰ ਪੰਜਾਬ ਦੀਆਂ ਕੁੜੀਆਂ ਨੂੰ ਓਮਾਨ ’ਚੋਂ ਲਿਆਂਦਾ ਜਾਵੇਗਾ ਵਾਪਸ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਇਨ੍ਹਾਂ ਕੁੜੀਆਂ ਨੂੰ ਪੰਜਾਬ ਵਾਪਸ ਲਿਆਉਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਮਸਕਟ ਸਥਿਤ ਭਾਰਤੀ ਦੂਤਾਵਾਸ ਨਾਲ ਤਾਲਮੇਲ ਕਰਕੇ ਓਮਾਨ ਵਿੱਚ ਧੋਖੇ ਦਾ ਸ਼ਿਕਾਰ ਹੋਈਆਂ ਪੰਜਾਬੀ ਕੁੜੀਆਂ ਨੂੰ ਵਾਪਸ ਲਿਆਉਣਗੇ। ਸਾਹਨੀ ਨੇ ਦੱਸਿਆ ਕਿ ਇਸ ਵੇਲੇ 25 ਦੇ ਕਰੀਬ ਪੰਜਾਬ ਦੀਆਂ ਕੁੜੀਆਂ ਓਮਾਨ ’ਚ ਹਨ, ਜਿਹੜੀਆਂ ਜਾਂ ਤਾਂ ਵਿਜ਼ਟਰ ਵੀਜ਼ੇ ’ਤੇ ਗਈਆਂ ਅਤੇ ਗੈਰ-ਕਾਨੂੰਨੀ ਪਰਵਾਸੀ ਬਣ ਗਈਆਂ ਜਾਂ ਰੁਜ਼ਗਾਰ ਵੀਜ਼ੇ ਤਹਿਤ ਨੌਕਰਾਣੀਆਂ ਬਣ ਗਈਆਂ ਅਤੇ ਉਨ੍ਹਾਂ ਕੁੜੀਆਂ ਨੇ ਪ੍ਰੇਸ਼ਾਨੀ ਤੇ ਸ਼ੋਸ਼ਣ ਕਾਰਨ ਆਪਣੀ ਨੌਕਰੀ ਛੱਡ ਦਿੱਤੀ। ਸਾਹਨੀ ਨੇ ਓਮਾਨ ਵਿੱਚ ਭਾਰਤੀ ਰਾਜਦੂਤ ਅਮਿਤ ਨਾਰੰਗ ਨਾਲ ਪੀੜਤ ਲੜਕੀਆਂ ਨੂੰ ਉੱਥੋਂ ਕੱਢਣ ਦੀ ਯੋਜਨਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਔਸਤਨ ਇੱਕ ਰੁਜ਼ਗਾਰਦਾਤਾ ਹਰ ਬੱਚੀ ਲਈ 1000 ਓਮਾਨੀ ਰਿਆਲ ਦੇ ਮੁਆਵਜ਼ੇ ਅਤੇ ਜੁਰਮਾਨੇ ਦੀ ਮੰਗ ਕਰਦਾ ਹੈ। ਅਜਿਹਾ ਨਾ ਕਰਨ ’ਤੇ ਮਾਲਕ ਇਨ੍ਹਾਂ ਲੜਕੀਆਂ ’ਤੇ ਚੋਰੀ ਦਾ ਆਰੋਪ ਲਗਾਉਂਦੇ ਹੋਏ ਅਦਾਲਤ ’ਚ ਕਾਨੂੰਨੀ ਕੇਸ ਦਾਇਰ ਕਰਦੇ ਹਨ। ਸਾਹਨੀ ਨੇ ਸਾਰਾ ਜੁਰਮਾਨਾ ਅਤੇ ਮੁਆਵਜ਼ੇ ਦੀ ਰਕਮ ਮਾਲਕਾਂ ਨੂੰ ਖੁਦ ਅਦਾ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਵੀਜ਼ਾ ਰੱਦ ਕੀਤਾ ਜਾ ਸਕੇ ਅਤੇ ਇਨ੍ਹਾਂ ਲੜਕੀਆਂ ਨੂੰ ਤੁਰੰਤ ਬਾਹਰ ਕੱਢ ਕੇ ਪੰਜਾਬ ਵਾਪਸ ਲਿਆਂਦਾ ਜਾ ਸਕੇ।

RELATED ARTICLES
POPULAR POSTS