Breaking News
Home / ਭਾਰਤ / ਵਿਰੋਧੀ ਦਲਾਂ ਦੀ ਵੀ.ਵੀ.ਪੈਟ ਮਿਲਾਣ ਦੀ ਮੰਗ ਚੋਣ ਕਮਿਸ਼ਨ ਨੇ ਕੀਤੀ ਖਾਰਜ

ਵਿਰੋਧੀ ਦਲਾਂ ਦੀ ਵੀ.ਵੀ.ਪੈਟ ਮਿਲਾਣ ਦੀ ਮੰਗ ਚੋਣ ਕਮਿਸ਼ਨ ਨੇ ਕੀਤੀ ਖਾਰਜ

ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਬੋਲੇ – ਵਿਰੋਧੀ ਆਪਣੀ ਹਾਰ ਲਈ ਲੱਭ ਰਹੇ ਹਨ ਬਹਾਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਚੋਣ ਕਮਿਸ਼ਨ ਨੇ ਵਿਰੋਧੀ ਦਲਾਂ ਵੱਲੋਂ ਵੀ.ਵੀ.ਪੈਟ ਮਿਲਾਣ ਦੀ ਉਸ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿਚ 50 ਫ਼ੀਸਦੀ ਪਰਚੀਆਂ ਦੇ ਮਿਲਾਣ ਦੀ ਮੰਗ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਕਮਿਸ਼ਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਵੀ.ਵੀ.ਪੈਟ. ਪਰਚੀਆਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਚੰਦਰ ਬਾਬੂ ਨਾਇਡੂ ਦੀ ਅਗਵਾਈ ਵਿਚ 22 ਵਿਰੋਧੀ ਦਲਾਂ ਦੇ ਆਗੂਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਵੀਵੀਪੈਟ ਮਿਲਾਣ ਦੀ ਪਹਿਲਾਂ ਤੈਅ ਪ੍ਰਕਿਰਿਆ ਅਨੁਸਾਰ ਹੀ ਕੰਮ ਕੀਤਾ ਜਾਵੇਗਾ।
ਇਸ ਸਬੰਧੀ ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਚੋਣਾਂ ਦੇ ਸ਼ੁਰੂਆਤੀ ਦੋ-ਤਿੰਨ ਪੜਾਵਾਂ ਤਕ ਵਿਰੋਧੀ ਚੁੱਪ ਰਹੇ ਅਤੇ ਫਿਰ ਉਨ੍ਹਾਂ ਈਵੀਐੱਮ ਸਬੰਧੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਵਿਰੋਧੀ ਆਪਣੀ ਹਾਰ ਲਈ ਬਹਾਨੇ ਲੱਭ ਰਹੇ ਹਨ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 41 ਹਜ਼ਾਰ ਕਰੋੜ ਰੁਪਏ ਦੇ ਰੇਲ ਪੋ੍ਰਜੈਕਟਾਂ ਦਾ ਕੀਤਾ ਉਦਘਾਟਨ

ਇਨ੍ਹਾਂ ਰੇਲ ਪ੍ਰੋਜੈਕਟਾਂ ’ਚ ਪੰਜਾਬ ਦੇ ਤਿੰਨ ਸਟੇਸ਼ਨ ਵੀ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ …