9.6 C
Toronto
Saturday, November 8, 2025
spot_img
Homeਪੰਜਾਬਸਮਸ਼ੇਰ ਦੂਲੋਂ ਨੇ ਆਪਣੀ ਹੀ ਕਾਂਗਰਸ ਪਾਰਟੀ ਦੇ ਵਿਧਾਇਕਾਂ ’ਤੇ ਚੁੱਕੇ ਸਵਾਲ

ਸਮਸ਼ੇਰ ਦੂਲੋਂ ਨੇ ਆਪਣੀ ਹੀ ਕਾਂਗਰਸ ਪਾਰਟੀ ਦੇ ਵਿਧਾਇਕਾਂ ’ਤੇ ਚੁੱਕੇ ਸਵਾਲ

ਕਿਹਾ- ਪਹਿਲਾਂ ਤਾਂ ਕਿਸੇ ਨੂੰ ਦਲਿਤਾਂ ਦੀ ਯਾਦ ਨਹੀਂ ਆਈ
ਚੰਡੀਗੜ੍ਹ/ਬਿਊਰੋ ਨਿਊਜ਼
ਸਮਸ਼ੇਰ ਸਿੰਘ ਦੂਲੋਂ, ਜੋ ਰਾਜ ਸਭਾ ਮੈਂਬਰ ਵੀ ਹਨ, ਉਨ੍ਹਾਂ ਆਪਣੀ ਹੀ ਕਾਂਗਰਸ ਪਾਰਟੀ ਦੇ ਉਨ੍ਹਾਂ ਐਸ ਸੀ ਤੇ ਬੀਸੀ ਵਿਧਾਇਕਾਂ ’ਤੇ ਸਵਾਲ ਚੁੱਕੇ, ਜਿਨ੍ਹਾਂ ਨੇ ਲੰਘੇ ਕੱਲ੍ਹ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਵੱਖਰੇ ਤੌਰ ’ਤੇ ਮੀਟਿੰਗ ਕੀਤੀ ਸੀ। ਮੀਟਿੰਗ ਕਰਨ ਵਾਲੇ ਵਿਧਾਇਕਾਂ ’ਚ ਸ਼ਾਮਲ ਰਾਜ ਕੁਮਾਰ ਵੇਰਕਾ ਦਾ ਕਹਿਣਾ ਸੀ ਕਿ ਅਸੀਂ ਤਾਂ ਦਲਿਤਾਂ ਦੇ ਮਾਮਲਿਆਂ ਬਾਰੇ ਚਰਚਾ ਕੀਤੀ ਸੀ। ਐਸ ਸੀ ਤੇ ਬੀਸੀ ਵਿਧਾਇਕਾਂ ਵਲੋਂ ਕੀਤੀ ਗਈ ਮੀਟਿੰਗ ਨੇ ਹੁਣ ਨਵੀਂ ਚਰਚਾ ਵੀ ਛੇੜ ਦਿੱਤੀ ਅਤੇ ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਦਲਿਤਾਂ ਦੀਆਂ ਮੁਸ਼ਕਲਾਂ ਪਹਿਲਾਂ ਕਿਉਂ ਯਾਦ ਨਹੀਂ ਆਈਆਂ। ਦੂਲੋਂ ਨੇ ਕਿਹਾ ਕਿ ਹੁਣ ਜਦੋਂ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ ਵਿੱਚ ਬਦਲਾਅ ਕੀਤੇ ਜਾਣ ਦੀਆਂ ਕਨਸੋਆਂ ਆ ਰਹੀਆਂ ਹਨ ਤਾਂ ਇਨ੍ਹਾਂ ਵਿਧਾਇਕਾਂ ਨੂੰ ਦਲਿਤਾਂ ਦੀਆਂ ਸਮੱਸਿਆਵਾਂ ਯਾਦ ਆ ਗਈਆਂ । ਉਨ੍ਹਾਂ ਕਿਹਾ ਕਿ ਐੱਸਸੀ ਸਕਾਲਰਸ਼ਿਪ ਦੇ ਮਾਮਲੇ ’ਤੇ ਇਨ੍ਹਾਂ ਵਿਧਾਇਕਾਂ ਨੇ ਚੁੱਪ ਹੀ ਵੱਟੀ ਰੱਖੀ।
ਧਿਆਨ ਰਹੇ ਕਿ ਸਮਸ਼ੇਰ ਦੂਲੋਂ ਵੀ ਕੈਪਟਨ ਅਮਰਿੰਦਰ ਦੇ ਜ਼ਿਆਦਾਤਰ ਖਿਲਾਫ ਹੀ ਬੋਲਦੇ ਹਨ। ਨਵਜੋਤ ਸਿੱਧੂ ਵੀ ਕੈਪਟਨ ਖਿਲਾਫ ਨਿੱਤ ਨਵੇਂ ਟਵੀਟ ਕਰਦੇ ਹਨ। ਸੁਖਜਿੰਦਰ ਰੰਧਾਵਾ, ਗੁਰਪ੍ਰੀਤ ਕਾਂਗੜ ਅਤੇ ਪ੍ਰਤਾਪ ਬਾਜਵਾ ਵੀ ਵੱਖਰੇ ਤੌਰ ’ਤੇ ਮੀਟਿੰਗ ਕਰ ਚੁੱਕੇ ਹਨ। ਐਸ ਸੀ ਅਤੇ ਬੀ ਸੀ ਵਿਧਾਇਕਾਂ ਨੇ ਚਰਨਜੀਤ ਚੰਨੀ ਦੀ ਅਗਵਾਈ ਵਿਚ ਮੀਟਿੰਗ ਕਰ ਲਈ ਹੈ। ਹੁਣ ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਵਿਰੋਧੀ ਸੁਰਾਂ ਨੂੰ ਕਿਸ ਤਰ੍ਹਾਂ ਸ਼ਾਂਤ ਕਰਨਗੇ।

 

RELATED ARTICLES
POPULAR POSTS