Breaking News
Home / ਪੰਜਾਬ / ਲੰਗਰ ਦੀ ਰਸਦ ‘ਤੇ ਲੱਗੇ ਜੀ.ਐਸ.ਟੀ. ਦੀ ਪਹਿਲੀ ਕਿਸ਼ਤ ਵਜੋਂ 57 ਲੱਖ ਰੁਪਏ ਆਏ ਵਾਪਸ     

ਲੰਗਰ ਦੀ ਰਸਦ ‘ਤੇ ਲੱਗੇ ਜੀ.ਐਸ.ਟੀ. ਦੀ ਪਹਿਲੀ ਕਿਸ਼ਤ ਵਜੋਂ 57 ਲੱਖ ਰੁਪਏ ਆਏ ਵਾਪਸ     

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ

ਚੰਡੀਗੜ੍ਹ/ਬਿਊਰੋ ਨਿਊਜ਼

ਲੰਗਰ ਦੀ ਰਸਦ ‘ਤੇ ਲੱਗੇ ਜੀ.ਐਸ.ਟੀ. ਦੀ ਪਹਿਲੀ ਕਿਸ਼ਤ ਵਜੋਂ 57 ਲੱਖ ਰੁਪਏ ਵਾਪਸ ਆ ਗਏ ਹਨ। ਇਸ ਸਬੰਧੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਐਨ.ਡੀ.ਏ. ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਮੇਤ ਹੋਰ ਗੁਰਦੁਆਰਿਆਂ ਵਿਚ ਲੰਗਰ ਵਾਸਤੇ ਇਸਤੇਮਾਲ ਹੁੰਦੀ ਰਸਦ ‘ਤੇ ਲੱਗੇ ਜੀ.ਐਸ.ਟੀ. ਨੂੰ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਭਿਆਚਾਰਕ ਮਾਮਲੇ ਨੇ ਲੁਧਿਆਣਾ ਦੀ ਜੀ.ਐਸ.ਟੀ. ਅਥਾਰਟੀ ਨੂੰ 57 ਲੱਖ ਰੁਪਏ ਦੀ ਰਾਸ਼ੀ ਰੀਫੰਡ ਕਰ ਦਿੱਤੀ ਹੈ, ਜੋ ਕਿ ਅੱਗੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਵੇਗੀ। ਇਹ ਜੀ.ਐਸ.ਟੀ. ਰੀਫ਼ੰਡ ਦੀ ਪਹਿਲੀ ਕਿਸ਼ਤ ਹੈ ਅਤੇ ਇਸ ਤੋਂ ਬਾਅਦ ਇਹ ਰੀਫੰਡ ਹਰ ਤਿੰਨ ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ। ਧਿਆਨ ਰਹੇ ਕਿ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ 1 ਕਰੋੜ, 30 ਲੱਖ ਰੁਪਏ ਜੀ.ਐਸ.ਟੀ. ਵਜੋਂ ਸਰਕਾਰ ਨੂੰ ਦਿੱਤੇ ਸਨ।

 

 

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …