ਪਾਕਿਸਤਾਨੀ ਟੀਮ ਆਵੇਗੀ ਡੇਰਾ ਬਾਬਾ ਨਾਨਕ
ਗੁਰਦਾਸਪੁਰ/ਬਿਊਰੋ ਨਿਊਜ਼
ਕਰਤਾਰਪੁਰ ਕੌਰੀਡੋਰ ਦਾ ਰੁਕਿਆ ਕੰਮ ਹੁਣ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਪਾਕਿਸਤਾਨੀ ਇੰਜੀਨੀਅਰ ਭਲਕੇ ਵੀਰਵਾਰ ਨੂੰ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਾਲੇ ਪਾਸੇ ਕੌਰੀਡੋਰ ‘ਤੇ ਰਾਵੀ ਪੁਲ ਬਣਾਉਣਾ ਅਜੇ ਬਾਕੀ ਹੈ। ਹੁਣ ਪਾਕਿਸਤਾਨ ਦੀ ਤਕਨੀਕੀ ਟੀਮ ਆਉਣ ‘ਤੇ ਭਾਰਤ-ਪਾਕਿਸਤਾਨ ਵੱਲੋਂ ਸਾਂਝਾ ਸਰਵੇਖਣ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਰਾਵੀ ਪੁਲ ਦਾ ਕੰਮ ਆਰੰਭ ਹੋ ਜਾਵੇਗਾ। ਇਸ ਮੌਕੇ ਭਾਰਤ ਵਾਲੇ ਪਾਸੇ ਲੈਂਡਪੋਰਟ ਅਥਾਰਿਟੀ ਆਫ ਇੰਡੀਆ ਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀ ਹਾਜ਼ਰ ਰਹਿਣਗੇ। ਭਾਰਤ-ਪਾਕਿਸਤਾਨ ਦੋਵੇਂ ਪਾਸੇ ਕੌਰੀਡੋਰ ‘ਤੇ 420 ਮੀਟਰ ਲੰਬਾ ਰਾਵੀ ਪੁਲ ਬਣੇਗਾ। ਭਾਰਤ ਪਹਿਲਾਂ ਹੀ ਆਪਣੇ ਵਾਲੇ ਪਾਸੇ 100 ਮੀਟਰ ਦੇ ਪੁਲ ਦਾ ਕੰਮ ਅਕਤਬੂਰ, 2019 ਵਿਚ ਮੁਕੰਮਲ ਕਰ ਚੁੱਕਾ ਹੈ।
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …