25.8 C
Toronto
Monday, August 17, 2026
spot_img
Homeਪੰਜਾਬਕਰਜ਼ੇ ਦੀ ਬਲੀ ਚੜ੍ਹਿਆ ਕਿਸਾਨ ਦਾ ਨੌਜਵਾਨ ਪੁੱਤ

ਕਰਜ਼ੇ ਦੀ ਬਲੀ ਚੜ੍ਹਿਆ ਕਿਸਾਨ ਦਾ ਨੌਜਵਾਨ ਪੁੱਤ

ਕਰਜ਼ੇ ਦੀ ਬਲੀ ਚੜ੍ਹਿਆ ਕਿਸਾਨ ਦਾ ਨੌਜਵਾਨ ਪੁੱਤ2ਲੌਂਗੋਵਾਲ ਨੇੜਲੇ ਪਿੰਡ ਸਤੀਪੁਰ ਦੇ ਹਰਮਨਜੀਤ ਸਿੰਘ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਲੌਂਗੋਵਾਲ/ਬਿਊਰੋ ਨਿਊਜ਼
ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਲੌਂਗਵਾਲ ਦੇ ਨੇੜਲੇ ਪਿੰਡ ਸਤੀਪੁਰ ਵਿਚ ਕਰਜ਼ਈ ਕਿਸਾਨ ਜਸਪਾਲ ਸਿੰਘ ਦੇ ਪੁੱਤਰ ਹਰਮਨਜੀਤ ਸਿੰਘ ਨੇ ਖੇਤਾਂ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹਰਮਨਜੀਤ ਸਿੰਘ ਆਪਣੇ ਪਿਤਾ ਜਸਪਾਲ ਸਿੰਘ ਦੇ ਸਿਰ ਚੜ੍ਹੇ 5-6 ਲੱਖ ਰੁਪਏ ਦੇ ਕਰਜ਼ੇ ਕਰਕੇ ਪ੍ਰੇਸ਼ਾਨ ਸੀ। ਧਿਆਨ ਰਹੇ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕੁਝ ਹੱਦ ਤੱਕ ਕਰਜ਼ਾ ਮੁਆਫ ਵੀ ਕਰ ਦਿੱਤਾ ਹੈ ਪਰ ਫਿਰ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।

RELATED ARTICLES
POPULAR POSTS